ਬਟਾਲਾ ‘ਚ ਕਬੱਡੀ ਖਿਡਾਰੀ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਹਸਪਤਾਲ ‘ਚ ਭਰਤੀ

Firing

ਬਟਾਲਾ ‘ਚ ਕਬੱਡੀ ਖਿਡਾਰੀ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਹਸਪਤਾਲ ‘ਚ ਭਰਤੀ,ਬਟਾਲਾ : ਪੰਜਾਬ ਦੇ ਬਟਾਲਾ ਵਿੱਚ ਇੱਕ ਕਬੱਡੀ ਖਿਡਾਰੀ ਦੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੱਬਡੀ ਖਿਡਾਰੀ ‘ਤੇ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀ ਚਲਾ ਦਿੱਤੀਆਂ।

ਇਸ ਹਮਲੇ ਵਿੱਚ ਖਿਡਾਰੀ ਦੀ ਲੱਤ ‘ਤੇ ਗੋਲੀ ਵੱਜੀ ਅਤੇ ਉਹ ਜ਼ਖ਼ਮੀ ਹੋ ਗਿਆ । ਜਿਸ ਤੋਂ ਬਾਅਦ ਖਿਡਾਰੀ ਨੂੰ ਬਟਾਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।ਮਿਲੀ ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲੇ ਦੋ ਨੌਜਵਾਨ ਸੀ ਅਤੇ ਦੋਵੇਂ ਨਸ਼ੇ ਵਿੱਚ ਚੂਰ ਸੀ।

ਹੋਰ ਪੜ੍ਹੋ: ਫਿਰੋਜ਼ਪੁਰ ‘ਚ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਕਾਂਗਰਸੀ ਕੌਂਸਲਰ ਨੇ ਚਲਾਈ ਗੋਲੀ ,4 ਜ਼ਖਮੀ

ਜਦੋਂ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

-PTC News