ਬਟਾਲਾ: ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਸਾਬਕਾ ਫੌਜੀ ਤੋਂ ਖੋਹੀ ਗੱਡੀ

Batala Loot

ਬਟਾਲਾ: ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਸਾਬਕਾ ਫੌਜੀ ਤੋਂ ਖੋਹੀ ਗੱਡੀ,ਬਟਾਲਾ: ਬਟਾਲਾ-ਅੰਮ੍ਰਿਤਸਰ ਬਾਈਪਾਸ ‘ਤੇ ਲੁਟੇਰਿਆਂ ਨੇ ਅੱਜ ਪਿਸਤੌਲ ਦੀ ਨੋਕ ‘ਤੇ ਇਕ ਸਾਬਕਾ ਫੌਜੀ ਕੋਲੋਂ ਵਰਨਾ ਗੱਡੀ ਖੋਹ ਲਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ।

Batala Lootਮਿਲੀ ਜਾਣਕਾਰੀ ਮੁਤਾਬਕ ਸਾਬਕਾ ਫ਼ੌਜੀ ਅਤੇ ਮੌਜੂਦਾ ਰੇਲਵੇ ਅਫ਼ਸਰ ਹਰਜੀਤ ਸਿੰਘ ਪਿੰਡ ਹਸਨਪੁਰਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਫੌਜੀ ਹਰਜੀਤ ਸਿੰਘ ਸਕੂਲ ਤੋਂ ਆਪਣੀ ਪਤਨੀ, ਜੋ ਕਿ ਇਕ ਸਕੂਲ ‘ਚ ਅਧਿਆਪਕਾ ਹੈ, ਨੂੰ ਲੈਣ ਜਾ ਰਿਹਾ ਸੀ।

ਹੋਰ ਪੜ੍ਹੋ: ਬੰਗਾ ‘ਚ ਪੈਟਰੋਲ ਪੰਪ ‘ਤੇ ਲੁਟੇਰਿਆਂ ਨੇ ਚਲਾਈ ਗੋਲੀ,ਇੱਕ ਗੰਭੀਰ ਜ਼ਖ਼ਮੀ

Batala Lootਇਸੇ ਦੌਰਾਨ ਰਸਤੇ ‘ਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ ਗੱਡੀ ਖੋਹ ਲਈ ਅਤੇ ਉਸ ਦੇ ਬੱਚੇ ਨੂੰ ਚੱਲਦੀ ਗੱਡੀ ‘ਚੋਂ ਬਾਹਰ ਸੁੱਟ ਦਿੱਤਾ। ਹਰਜੀਤ ਸਿੰਘ ਨੇ ਦੱਸਿਆ ਕਿ ਲੁਟੇਰੇ ਵੀ ਵਰਨਾ ਗੱਡੀ ‘ਤੇ ਹੀ ਸਨ ਅਤੇ ਉਨ੍ਹਾਂ ਦੀ ਗਿਣਤੀ 5 ਤੋਂ 6 ਸੀ।

-PTC News