ਪੰਚਾਇਤੀ ਚੋਣਾਂ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ‘ਚ 2 ਕਾਂਗਰਸੀ ਗੁੱਟਾਂ ਵਿਚਾਲੇ ਭਿੜੰਤ, ਚੱਲੀਆਂ ਗੋਲੀਆਂ

batala firing
ਪੰਚਾਇਤੀ ਚੋਣਾਂ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ 'ਚ 2 ਕਾਂਗਰਸੀ ਗੁੱਟਾਂ ਵਿਚਾਲੇ ਭਿੜੰਤ, ਚੱਲੀਆਂ ਗੋਲੀਆਂ

ਪੰਚਾਇਤੀ ਚੋਣਾਂ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ‘ਚ 2 ਕਾਂਗਰਸੀ ਗੁੱਟਾਂ ਵਿਚਾਲੇ ਭਿੜੰਤ, ਚੱਲੀਆਂ ਗੋਲੀਆਂ,ਬਟਾਲਾ: ਸੂਬੇ ਭਰ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ। ਜਿਸ ਦੌਰਾਨ ਵਿਰੋਧੀ ਧਿਰਾਂ ਇੱਕ ਦੂਸਰੇ ‘ਚ ਨਿਸ਼ਾਨੇ ਸਾਧ ਰਹੀਆਂ ਹਨ।  ਪੰਜਾਬ ਦੇ ਕਈ ਹਲਕਿਆਂ ‘ਚ ਤਾਂ ਕੁੱਟ-ਮਾਰ ਦੇ ਮਾਮਲੇ ਵੀ ਸਾਹਮਣੇ ਆਏ ਹਨ।

batala firing
ਪੰਚਾਇਤੀ ਚੋਣਾਂ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ‘ਚ 2 ਕਾਂਗਰਸੀ ਗੁੱਟਾਂ ਵਿਚਾਲੇ ਭਿੜੰਤ, ਚੱਲੀਆਂ ਗੋਲੀਆਂ

ਅਜਿਹਾ ਹੀ ਇੱਕ ਹੋਰ ਮਾਮਲਾ ਬਟਾਲਾ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਅਲੀਵਾਲ ਤੋਂ ਸਾਹਮਣੇ ਆਇਆ ਹੈ, ਜਿਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਕਾਗਰਸ਼ੀ ਗੁੱਟ ਦੀ ਆਪਸ ‘ਚ ਭਿੜ ਗਏ। ਜਿਸ ਦੌਰਾਨ ਗੋਲੀਬਾਰੀ ਵੀ ਹੋਈ। ਕਾਗਰਸ਼ੀ ਊਮੀਦਵਾਰ ਗੁਰਵਿੰਦਰ ਸਿੰਘ ਗੋਲੀਆਂ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ।

ਹੋਰ ਪੜ੍ਹੋ:ਅਕਸ਼ੇ ਦੀ ਪੁੱਛਗਿੱਛ ਸਿਟ ਮੈਂਬਰਾਂ ਲਈ ਫੋਟੋ ਸੈਸ਼ਨ ਹੋ ਨਿੱਬੜੀ: ਅਕਾਲੀ ਦਲ

ਜਿਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਜ਼ਖਮੀ ਦਾ ਕਹਿਣਾ ਹੈ ਕਿ ਗੈਗਸਟਰ ਹੈਰੀ ਚੱਠਾ ਨੇ ਉਸ ‘ਤੇ ਗੋਲੀਆਂ ਚਲਾਈਆਂ ਹਨ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜਾ ਲੈਂਦੇ ਹੋਏ ਮਾਮਲਾ ਦਰਜ ਕਰ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।

batala firing
ਪੰਚਾਇਤੀ ਚੋਣਾਂ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ‘ਚ 2 ਕਾਂਗਰਸੀ ਗੁੱਟਾਂ ਵਿਚਾਲੇ ਭਿੜੰਤ, ਚੱਲੀਆਂ ਗੋਲੀਆਂ

ਪੁਲਿਸ ਦਾ ਕਹਿਣਾ ਹੈ ਕਿ ਸਾਡੀ ਟੀਮ ਜਾਂਚ ‘ਚ ਲੱਗੀ ਹੋਈ ਹੈ ਤੇ ਹਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

-PTC News