ਬਟਾਲਾ ਦੇ ਪਿੰਡ ਸੇਖਵਾਂ ‘ਚ ਬਲੈਰੋ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, 3 ਸਾਲ ਦੇ ਬੱਚੇ ਦੀ ਮੌਕੇ ‘ਤੇ ਮੌਤ

batala
ਬਟਾਲਾ ਦੇ ਪਿੰਡ ਸੇਖਵਾਂ 'ਚ ਬਲੈਰੋ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, 3 ਸਾਲ ਦੇ ਬੱਚੇ ਦੀ ਮੌਕੇ 'ਤੇ ਮੌਤ

ਬਟਾਲਾ ਦੇ ਪਿੰਡ ਸੇਖਵਾਂ ‘ਚ ਬਲੈਰੋ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, 3 ਸਾਲ ਦੇ ਬੱਚੇ ਦੀ ਮੌਕੇ ‘ਤੇ ਮੌਤ,ਬਟਾਲਾ: ਬਟਾਲਾ ਦੇ ਪਿੰਡ ਸੇਖਵਾਂ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਦਕਿ ਉਸ ਦੇ ਮਾਤਾ-ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।

batala
ਬਟਾਲਾ ਦੇ ਪਿੰਡ ਸੇਖਵਾਂ ‘ਚ ਬਲੈਰੋ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, 3 ਸਾਲ ਦੇ ਬੱਚੇ ਦੀ ਮੌਕੇ ‘ਤੇ ਮੌਤ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਹੈ, ਜਦੋ ਤੇਜ਼ ਰਫਤਾਰ ਬਲੈਰੋ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਮੰਗਲ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਠੱਕਰ ਸੰਧੂ ਆਪਣੀ ਪਤਨੀ ਸੁਨੀਤਾ ਤੇ ਤਿੰਨ ਸਾਲ ਦੇ ਬੱਚੇ ਨਾਲ ਅੱਡਾ ਸੇਖਵਾ ‘ਚ ਫਲ ਅਤੇ ਗੰਨੇ ਦਾ ਰਸ ਵੇਚਣ ਦਾ ਕੰਮ ਕਰਦਾ ਹੈ।

batala
ਬਟਾਲਾ ਦੇ ਪਿੰਡ ਸੇਖਵਾਂ ‘ਚ ਬਲੈਰੋ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, 3 ਸਾਲ ਦੇ ਬੱਚੇ ਦੀ ਮੌਕੇ ‘ਤੇ ਮੌਤ

ਇਸ ਹਾਦਸੇ ਦੌਰਾਨ ਪਤੀ-ਪਤਨੀ ਗੰਭੀਰ ਰੂਪ ‘ਚ ਜ਼ਖਮੀਂ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਖਮੀਂਆਂ ਨੂੰ ਹਸਪਤਾਲ ਦਾਖਲ ਕਰਵਾਇਆ।ਪੁਲਿਸ ਦਾ ਕਹਿਣਾ ਹੈ ਕਿ ਕਾਰ ਸਵਾਰ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News