ਬਟਾਲਾ: ਦਰਦਨਾਕ ਸੜਕ ਹਾਦਸੇ ‘ਚ ਨੌਜਵਾਨ ਦੀ ਹੋਈ ਮੌਤ, ਅਗਲੇ ਮਹੀਨੇ ਸੀ ਵਿਆਹ

Road Accident

ਬਟਾਲਾ: ਦਰਦਨਾਕ ਸੜਕ ਹਾਦਸੇ ‘ਚ ਨੌਜਵਾਨ ਦੀ ਹੋਈ ਮੌਤ, ਅਗਲੇ ਮਹੀਨੇ ਸੀ ਵਿਆਹ,ਬਟਾਲਾ: ਬਟਾਲਾ ਦੇ ਪਿੰਡ ਪੱਡੇ ‘ਚ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਇਥੇ ਵਿਆਹ ਵਾਲੇ ਲੜਕੇ ਦੀ ਮੌਤ ਹੋ ਗਈ। ਦਰਅਸਲ, ਪਰਜਿੰਦਰ ਸਿੰਘ ਆਪਣੇ ਦੋਸਤਾਂ ਨਾਲ ਕਾਰ ‘ਤੇ ਘੁੰਮਾਣ ਤੋਂ ਦੋਰਾਹਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਸਾਹਮਣੇ ਤੋਂ ਆ ਰਹੇ ਇਕ ਟਰੱਕ ਦੀਆਂ ਤੇਜ਼ ਲਾਈਟਾਂ ਅੱਖਾਂ ‘ਚ ਪੈਣ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।

ਜਿਸ ਕਾਰਨ ਪਰਜਿੰਦਰ ਦੇ ਸਿਰ ‘ਤੇ ਸੱਟ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਜਿਉਂ ਹੀ ਪਰਜਿੰਦਰ ਦੀ ਮੌਤ ਦੀ ਖ਼ਬਰ ਉਸ ਦੇ ਘਰ ਪੁੱਜੀ ਤਾਂ ਖੁਸ਼ੀਆਂ ਵਾਲੇ ਘਰ ਵਿਚ ਮਾਤਮ ਛਾ ਗਿਆ ਕਿਉਂਕਿ 30 ਨਵੰਬਰ ਨੂੰ ਇਸ ਨੌਜਵਾਨ ਦਾ ਵਿਆਹ ਹੋਣਾ ਸੀ।

-PTC News