ਪੰਜਾਬ ‘ਚ ਬੇਖੌਫ ਲੁਟੇਰੇ, ਬਟਾਲਾ ‘ਚ ਦਿਨ-ਦਿਹਾੜੇ ਲੁੱਟੇ ਲੱਖਾਂ ਰੁਪਏ

ਪੰਜਾਬ ‘ਚ ਬੇਖੌਫ ਲੁਟੇਰੇ, ਬਟਾਲਾ ‘ਚ ਦਿਨ-ਦਿਹਾੜੇ ਲੁੱਟੇ ਲੱਖਾਂ ਰੁਪਏ,ਬਟਾਲਾ: ਪੰਜਾਬ ‘ਚ ਦਿਨ ਬ ਦਿਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਕਾਦੀਆਂ ਰੋਡ ‘ਤੇ ਮੁਹੱਲਾ ਵਾਲਮੀਕਿ ਦੇ ਨਜ਼ਦੀਕ ਅਣਪਛਾਤੇ ਲੁਟੇਰਿਆਂ ਨੇ ਇਕ ਵਿਅਕਤੀ ਤੋਂ 2 ਲੱਖ 91 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।

ਜਾਣਕਾਰੀ ਅਨੁਸਾਰ ਆਰ. ਆਰ. ਟ੍ਰੇਡਜ਼ ਕੰਪਨੀ ਦਾ ਇੱਕ ਇਕ ਕਰਮਚਾਰੀ ਨੂੰ 2 ਲੱਖ 91 ਹਜ਼ਾਰ ਰੁਪਏ ਦੇ ਕੇ ਬੈਂਕ ਵਿਚ ਜਮਾਂ ਕਰਵਾਉਣ ਲਈ ਗਿਆ ਸੀ, ਜਦੋਂ ਕਰਮਚਾਰੀ ਮੋਪਡ ‘ਤੇ ਸਵਾਰ ਹੋ ਕੇ ਏਜੰਸੀ ਤੋਂ ਬੈਂਕ ਜਾ ਰਿਹਾ ਸੀ ਤਾਂ ਚਰਚ ਦੇ ਕੋਲ 3 ਅਣਪਛਾਤੇ ਨਾਕਾਬਪੋਸ਼ ਮੋਟਰਸਾਇਕਲ ਸਵਾਰ ਲੁਟੇਰੇ ਉਨ੍ਹਾਂ ਤੋਂ ਪੈਸੇ ਖੋਹ ਕੇ ਫਰਾਰ ਹੋ ਗਏ।

ਹੋਰ ਪੜ੍ਹੋ:ਇਨਕਮ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ – ਅਰੁਣ ਜੇਤਲੀ 

ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਕੈਮਰਿਆਂ ਦੀ ਚੈਕਿੰਗ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਭਾਲ ਜਾਰੀ ਹੈ ਜ਼ਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

-PTC News