ਬਟਾਲਾ ‘ਚ ਸਕੂਲ ਵੈਨ ਹੋਈ ਹਾਦਸਾਗ੍ਰਸਤ, 1 ਬੱਚੇ ਦੀ ਮੌਤ, 3 ਗੰਭੀਰ ਜ਼ਖਮੀ

batala
ਬਟਾਲਾ 'ਚ ਸਕੂਲ ਵੈਨ ਹੋਈ ਹਾਦਸਾਗ੍ਰਸਤ, 1 ਬੱਚੇ ਦੀ ਮੌਤ, 3 ਗੰਭੀਰ ਜ਼ਖਮੀ

ਬਟਾਲਾ ‘ਚ ਸਕੂਲ ਵੈਨ ਹੋਈ ਹਾਦਸਾਗ੍ਰਸਤ, 1 ਬੱਚੇ ਦੀ ਮੌਤ, 3 ਗੰਭੀਰ ਜ਼ਖਮੀ,ਬਟਾਲਾ: ਬਟਾਲਾ ‘ਚ ਇਕ ਸਕੂਲ ਵੈਨ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ 1 ਬੱਚੇ ਦੀ ਮੌਤ ਅਤੇ 3 ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਬਟਾਲਾ ‘ਚ ਇਲਾਜ਼ ਲਈ ਦਾਖਲ ਕਰਵਾਇਆ ਗਿਆ ਹੈ।

batala
ਬਟਾਲਾ ‘ਚ ਸਕੂਲ ਵੈਨ ਹੋਈ ਹਾਦਸਾਗ੍ਰਸਤ, 1 ਬੱਚੇ ਦੀ ਮੌਤ, 3 ਗੰਭੀਰ ਜ਼ਖਮੀ

ਮ੍ਰਿਤਕ ਬੱਚੇ ਦੀ ਸ਼ਨਾਖਤ ਸੁਖਮਨਪ੍ਰੀਤ ਵਜੋਂ ਹੋਈ ਹੈ। ਹਾਦਸ਼ੇ ਦਾ ਸ਼ਿਕਾਰ ਹੋਈ ਛੋਟੀ ਬੱਸ ਸੰਤ ਬਾਬਾ ਹਜਾਰਾ ਸਿੰਘ ਸੀਨੀਅਰ ਸਕੈਂਡਰੀ ਸਕੂਲ ਦੀ ਦੱਸੀ ਜਾ ਰਹੀ ਹੈ। ਚਸਮਦੀਦ ਦੇ ਮੁਤਾਬਕ ਬੱਸ ਦੀ ਤੇਜ ਰਫ਼ਤਾਰ ਹਾਦਸ਼ੇ ਦਾ ਕਾਰਨ ਬਣੀ ਹੈ।

batala
ਬਟਾਲਾ ‘ਚ ਸਕੂਲ ਵੈਨ ਹੋਈ ਹਾਦਸਾਗ੍ਰਸਤ, 1 ਬੱਚੇ ਦੀ ਮੌਤ, 3 ਗੰਭੀਰ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋ ਸਕੂਲ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ।ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ‘ਚ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ।

-PTC News