ਖੇਤ ‘ਚ ਕੰਮ ਕਰ ਰਹੇ ਮਜ਼ਦੂਰ ‘ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਤ

Sky Lighting

ਖੇਤ ‘ਚ ਕੰਮ ਕਰ ਰਹੇ ਮਜ਼ਦੂਰ ‘ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਤ,ਬਟਾਲਾ: ਬਟਾਲਾ ਦੇ ਪਿੰਡ ਮੁਲੋਵਾਲੀ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਇਥੇ ਖੇਤ ‘ਚ ਕੰਮ ਕਰ ਰਹੇ ਮਜ਼ਦੂਰ ‘ਤੇ ਅਸਮਾਨੀ ਬਿਜਲੀ ਡਿੱਗ ਗਈ। ਜਿਸ ਕਾਰਨ ਮਜ਼ਦੂਰ ਦੀ ਮੌਕੇ ‘ਤੇ ਮੌਤ ਹੋ ਗਈ।

Sky Lighting ਮ੍ਰਿਤਕ ਦੀ ਪਹਿਚਾਣ ਰਾਜੂ ਮਸੀਹ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜੂ ਕਿਸਾਨ ਕਿਸਾਨ ਚਰਨਜੀਤ ਸਿੰਘ ਨਾਲ ਖੇਤਾਂ ‘ਚ ਸਪਰੇਅ ਕਰ ਰਿਹਾ ਸੀ। ਜਿਸ ਦੌਰਾਨ ਅਚਾਨਕ ਪਹਿਲਾਂ ਬੱਦਲ ਗਰਜਿਆ ਤੇ ਫਿਰ ਉਸ ‘ਤੇ ਅਸਮਾਨੀ ਬਿਜਲੀ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ।

ਹੋਰ ਪੜ੍ਹੋ: ਗੁਰਦਾਸਪੁਰ ਦੇ ਪਿੰਡ ਕੋਠੇ ਘੁਰਾਲਾ ਬਾਈਪਾਸ ਦੇ ਨੇੜੇ ਵਾਪਰਿਆ ਦਰਦਨਾਕ ਹਾਦਸਾ, 2 ਸਕੇ ਭਰਾਵਾਂ ਦੀ ਮੌਕੇ ‘ਤੇ ਮੌਤ

Sky Lighting ਇਸ ਹਾਦਸੇ ‘ਚ ਕਿਸਾਨ ਚਰਨਜੀਤ ਸਿੰਘ ਦਾ ਬਚਾਅ ਹੋ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ‘ਤੇ ਪਿੰਡ ਵਾਸੀ ਪੁੱਜੇ, ਜਿਨ੍ਹਾਂ ਨੇ ਸਥਾਨਕ ਪੁਲਿਸ ਨੂੰ ਇਤਲਾਹ ਦਿੱਤੀ।

-PTC News