ਬਟਾਲਾ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਲਈ ਜੈਕਾਰਿਆਂ ਦੀ ਗੂੰਜ ‘ਚ ਪੈਦਲ ਯਾਤਰਾ ਰਵਾਨਾ (ਤਸਵੀਰਾਂ)

ਬਟਾਲਾ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਲਈ ਜੈਕਾਰਿਆਂ ਦੀ ਗੂੰਜ ‘ਚ ਪੈਦਲ ਯਾਤਰਾ ਰਵਾਨਾ (ਤਸਵੀਰਾਂ),ਬਟਾਲਾ: ਉਤਰਾਖੰਡ ‘ਚ ਬਰਫ ਨਾਲ ਲੱਦੇ ਪਹਾੜਾਂ ‘ਚ ਸਥਿਤ ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਨੀਵਾਰ ਸ਼ਬਦ ਕੀਰਤਨ ਨਾਲ ਖੋਲ੍ਹ ਦਿੱਤੇ ਗਏ। ਜਿਸ ਦੌਰਾਨ ਵੱਡੀ ਗਿਨੀਤ ‘ਚ ਸੰਗਤਾਂ ਪਹੁੰਚ ਰਹੀਆਂ ਹਨ।

ਇਸ ਦੇ ਤਹਿਤ ਹੀ ਬਟਾਲਾ ਤੋਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਜੈਕਾਰਿਆਂ ਦੀ ਗੂੰਜ ‘ਚ ਰਵਾਨਾ ਹੋਈ।ਡੇਰਾ ਬਾਬਾ ਨਾਨਕ ਦੇ ਇਤਹਾਸਿਕ ਗੁਰਦੁਆਰਾ ਸਾਹਿਬ ਤੌ ਅਰਦਾਸ ਉਪਰੰਤ ਸੰਗਤਾਂ ਮੰਜ਼ਿਲ ਵੱਲ ਰਵਾਨਾ ਹੋਈਆ।

ਹੋਰ ਪੜ੍ਹੋ:ਦੁਬਈ ‘ਚ ਪੰਜਾਬੀ ਨੌਜਵਾਨ ਦੀ ਚਮਕੀ ਕਿਸਮਤ, ਜਿੱਤੀ ਕਰੋੜਾਂ ਦੀ ਕਾਰ

ਤੁਹਾਨੂੰ ਦੱਸ ਦੇਈਏ ਕਿ 2 ਜੂਨ ਤੋਂ ਸ਼ੁਰੂ ਹੋਈ ਪੈਦਲ ਯਾਤਰਾ ਵੱਖ ਵੱਖ ਪੜਾਵਾਂ ਰਾਹੀ 6 ਜੁਲਾਈ ਨੂੰ ਸ੍ਰੀ ਹੇਮਕੁੰਟ ਸਾਹਿਬ ਪਹੁੰਚੇਗੀ।

ਦੱਸਿਆ ਜਾ ਰਿਹਾ ਹੈ ਕਿ ਭਾਈ ਗੁਰਦੇਵ ਸਿੰਘ ਧਾਰੋਵਾਲੀ ਤੇ ਹੋਰ ਧਾਰਮਿਕ ਆਗੂਆਂ ਦੇ ਅਣਥੱਕ ਯਤਨਾਂ ਸਦਕਾ ਡੇਰਾ ਬਾਬਾ ਨਾਨਕ ਤੋਂ 25 ਸਾਲਾਂ ਤੋਂ ਲਗਾਤਾਰ ਸੰਗਤਾਂ ਪੈਦਲ ਸ੍ਰੀ ਹੇਮਕੁੰਟ ਸਾਹਿਬ ਲਈ ਗੁਰੂ ਦੇ ਗੁਣ ਗਾਉਂਦੀਆਂ ਰਵਾਨਾ ਹੁੰਦੀਆ ਹਨ।

-PTC News