ਬਟਾਲਾ ‘ਚ ਅਵਾਰਾ ਕੁੱਤਿਆਂ ਦਾ ਕਹਿਰ, 80 ਸਾਲਾ ਬਜ਼ੁਰਗ ਨੂੰ ਨੋਚ-ਨੋਚ ਖਾਧਾ

ਬਟਾਲਾ ‘ਚ ਅਵਾਰਾ ਕੁੱਤਿਆਂ ਦਾ ਕਹਿਰ, 80 ਸਾਲਾ ਬਜ਼ੁਰਗ ਨੂੰ ਨੋਚ-ਨੋਚ ਖਾਧਾ,ਬਟਾਲਾ: ਪੰਜਾਬ ‘ਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ ਕਈ ਲੋਕ ਇਹਨਾਂ ਕੁੱਤਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। ਤਾਜ਼ਾ ਮਾਮਲਾ ਬਟਾਲਾ ਦੇ ਪਿੰਡ ਛਿਛਰੇਵਾਲ ਦਾ ਹੈ, ਜਿਥੇ ਅਵਾਰਾ ਕੁੱਤਿਆਂ ਨੇ 80 ਸਾਲਾ ਬਜ਼ੁਰਗ ਨੂੰ ਨੋਚ ਨੋਚ ਖਾ ਲਿਆ।

ਮ੍ਰਿਤਕ ਦੀ ਪਹਿਚਾਣ ਯਾਕੂਫ ਮਸ਼ੀਹ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਬਟਾਲਾ ਆਪਣੀ ਧੀ ਨੂੰ ਮਿਲਣ ਗਿਆ ਤੇ ਉਹ ਵਾਪਿਸ ਘਰ ਨਹੀਂ ਪਰਤਿਆ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਪਿੰਡ ਦੇ ਨੇੜੇ ਬਣੀ ਹੱਡਾਰੋੜੀ ‘ਚੋਂ ਮਿਲੀ ਹੈ।

ਹੋਰ ਪੜ੍ਹੋ:ਲੁਧਿਆਣਾ ‘ਚ ਵਾਪਰਿਆ ਰੂਹ ਕੰਬਾਊ ਸੜਕ ਹਾਦਸਾ, ਜੀਪ ‘ਤੇ ਪਲਟਿਆ ਟਰੱਕ

ਉਧਰ ਘਟਨਾ ਦੀ ਸੂਚਨਾ ਮਿਲਣ ‘ਤੇ ਪਰਿਵਾਰ ਅਤੇ ਪਿੰਡ ‘ਚ ਮਾਤਮ ਪਸਰ ਗਿਆ ਹੈ। ਪਰਿਵਾਰਿਕ ਮੈਬਰਾਂ ਨੂੰ ਜਿਵੇਂ ਹੀ ਪਤਾ ਲੱਗਾ ਤਾਂ ਉਹਨਾਂ ਨੇ ਮੌਕੇ ‘ਤੇ ਪਹੁੰਚ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News