Thu, Apr 18, 2024
Whatsapp

ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ

Written by  Jashan A -- February 02nd 2019 04:40 PM
ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ

ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ

ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ,ਬਟਾਲਾ: ਸੂਬੇ ‘ਚ ਲਗਾਤਾਰ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ।ਜਿਸ ਕਾਰਨ ਸੂਬੇ ‘ਚ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਬਿਮਾਰੀ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਬਟਾਲਾ ਦੇ ਮਹੱਲਾ ਸਿੰਬਲ ਚੌਕ ਤੋਂ ਸਾਹਮਣੇ ਆਇਆ ਹੈ, ਜਿਥੇ ਸਵਾਈਨ ਫਲੂ ਕਾਰਨ ਇੱਕ ਅੋਰਤ ਦੀ ਮੌਤ ਹੋ ਗਈ। [caption id="attachment_250075" align="aligncenter" width="300"]swine flu ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ[/caption] ਮ੍ਰਿਤਕਾ ਦੀ ਪਹਿਚਾਣ ਜਸਵਿੰਦਰ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ। ਜਿਸ ਕਾਰਨ ਉਸ ਨੂੰ ਇਲਾਜ਼ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਬਿਰਤੀ ਕਰਵਾਇਆ ਗਿਆ, ਜਿਥੇ ਇਲਾਜ਼ ਅਧੀਨ ਔਰਤ ਨੇ ਦਮ ਤੋੜ ਦਿੱਤਾ। [caption id="attachment_250076" align="aligncenter" width="300"]swine flu ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ[/caption] ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਲੜਕੇ ਦਾ ਕੱਲ ਵਿਆਹ ਹੋਣਾ ਸੀ। ਡਾਕਟਰਾਂ ਦੀ ਨਿਗਰਾਨੀ 'ਚ ਮ੍ਰਿਤਕ ਔਰਤ ਦਾ ਬਟਾਲਾ 'ਚ ਅੰਤਿਮ ਸਸਕਾਰ ਕੀਤਾ ਗਿਆ। [caption id="attachment_250077" align="aligncenter" width="300"]swine flu ਸਵਾਈਨ ਫਲੂ ਨੇ ਲਈ ਇੱਕ ਹੋਰ ਔਰਤ ਦੀ ਜਾਨ, ਖੁਸ਼ੀਆਂ ਬਦਲੀਆਂ ਮਾਤਮ 'ਚ, ਪੁੱਤ ਨੇ ਕੱਲ੍ਹ ਚੜਨਾ ਸੀ ਘੋੜੀ[/caption] ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ। -PTC News


Top News view more...

Latest News view more...