Thu, Apr 25, 2024
Whatsapp

ਬਟਾਲਾ ਦੇ ਮੁਰਗੀ ਮੁਹੱਲੇ 'ਚ ਮਾਮੇ ਨੇ ਭਾਣਜੀ ਨੂੰ ਮਾਰੀ ਗੋਲੀ ,ਮਗਰੋਂ ਖੁਦ ਵੀ ਕੀਤੀ ਖੁਦਕੁਸ਼ੀ

Written by  Shanker Badra -- November 18th 2019 09:41 AM
ਬਟਾਲਾ ਦੇ ਮੁਰਗੀ ਮੁਹੱਲੇ 'ਚ ਮਾਮੇ ਨੇ ਭਾਣਜੀ ਨੂੰ ਮਾਰੀ ਗੋਲੀ ,ਮਗਰੋਂ ਖੁਦ ਵੀ ਕੀਤੀ ਖੁਦਕੁਸ਼ੀ

ਬਟਾਲਾ ਦੇ ਮੁਰਗੀ ਮੁਹੱਲੇ 'ਚ ਮਾਮੇ ਨੇ ਭਾਣਜੀ ਨੂੰ ਮਾਰੀ ਗੋਲੀ ,ਮਗਰੋਂ ਖੁਦ ਵੀ ਕੀਤੀ ਖੁਦਕੁਸ਼ੀ

ਬਟਾਲਾ ਦੇ ਮੁਰਗੀ ਮੁਹੱਲੇ 'ਚ ਮਾਮੇ ਨੇ ਭਾਣਜੀ ਨੂੰ ਮਾਰੀ ਗੋਲੀ ,ਮਗਰੋਂ ਖੁਦ ਵੀ ਕੀਤੀ ਖੁਦਕੁਸ਼ੀ:ਬਟਾਲਾ : ਬਟਾਲਾ ਦੇ ਮੁਰਗੀ ਮੁਹੱਲੇ ਵਿਚ ਬੀਤੀ ਰਾਤ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਨੌਜਵਾਨ ਨੇ ਇਕ ਲੜਕੀ ਨੂੰ ਗੋਲੀ ਮਾਰ ਦਿੱਤੀ। ਜਿਸ ਮਗਰੋਂ ਉਕਤ ਨੌਜਵਾਨ ਨੇ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। [caption id="attachment_360816" align="aligncenter" width="300"]Batala uncle Shoot Death Niece , committed suicide ਬਟਾਲਾ ਦੇ ਮੁਰਗੀ ਮੁਹੱਲੇ'ਚ ਮਾਮੇ ਨੇ ਭਾਣਜੀ ਨੂੰ ਮਾਰੀ ਗੋਲੀ ,ਮਗਰੋਂ ਖੁਦ ਵੀ ਕੀਤੀ ਖੁਦਕੁਸ਼ੀ[/caption] ਮਿਲੀ ਜਾਣਕਾਰੀ ਮੁਤਾਬਕ ਮੁਰਗੀ ਮੁਹੱਲੇ ਅੰਦਰ ਕਿਰਾਏ ਉਤੇ ਰਹਿੰਦੀ ਇੱਕ ਨੌਜਵਾਨ ਲੜਕੀ ਦੇ ਘਰ ਇਕ ਨੌਜਵਾਨ ਲੜਕਾ ਆਇਆ। ਜਿਸ ਦੌਰਾਨ ਲੜਕੇ ਨੇ ਲੜਕੀ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਗੋਲੀ ਲੱਗਣ ਕਾਰਨ ਲੜਕੀ ਗੰਭੀਰ ਜ਼ਖਮੀ ਹੋ ਗਈ। ਇਸ ਦੌਰਾਨ ਲੜਕੇ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। [caption id="attachment_360814" align="aligncenter" width="218"]Batala uncle Shoot Death Niece , committed suicide ਬਟਾਲਾ ਦੇ ਮੁਰਗੀ ਮੁਹੱਲੇ'ਚ ਮਾਮੇ ਨੇ ਭਾਣਜੀ ਨੂੰ ਮਾਰੀ ਗੋਲੀ ,ਮਗਰੋਂ ਖੁਦ ਵੀ ਕੀਤੀ ਖੁਦਕੁਸ਼ੀ[/caption] ਦੱਸਿਆ ਜਾਂਦਾ ਹੈ ਕਿ ਕਿ ਲੜਕੀ ਨੂੰ ਗੋਲੀ ਮਾਰਨ ਵਾਲਾ ਕੋਈ ਹੋਰ ਨਹੀਂ ਸਗੋਂ ਲੜਕੀ ਦਾ ਰਿਸ਼ਤੇਦਾਰੀ ਵਿਚ ਮਾਮਾ ਲੱਗਦਾ ਹੈ। ਗੰਭੀਰ ਹਾਲਤ ਵਿਚ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਲੜਕੀ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। -PTCNews


  • Tags

Top News view more...

Latest News view more...