Wed, Apr 24, 2024
Whatsapp

ਜਦੋਂ ਬਿਜਲੀ ਕਰਮਚਾਰੀ ਪੁਲਿਸ ਫੋਰਸ ਲੈ ਕੇ ਘਰ ਵਿਚ ਜ਼ਬਰੀ ਖੰਭਾ ਲਗਾਉਣ ਆਏ ਤਾਂ ਕਿਸਾਨ ਨੂੰ ਪਿਆ ਦਿਲ ਦਾ ਦੌਰਾ

Written by  Shanker Badra -- July 28th 2019 09:55 AM
ਜਦੋਂ ਬਿਜਲੀ ਕਰਮਚਾਰੀ ਪੁਲਿਸ ਫੋਰਸ ਲੈ ਕੇ ਘਰ ਵਿਚ ਜ਼ਬਰੀ ਖੰਭਾ ਲਗਾਉਣ ਆਏ ਤਾਂ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਜਦੋਂ ਬਿਜਲੀ ਕਰਮਚਾਰੀ ਪੁਲਿਸ ਫੋਰਸ ਲੈ ਕੇ ਘਰ ਵਿਚ ਜ਼ਬਰੀ ਖੰਭਾ ਲਗਾਉਣ ਆਏ ਤਾਂ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਜਦੋਂ ਬਿਜਲੀ ਕਰਮਚਾਰੀ ਪੁਲਿਸ ਫੋਰਸ ਲੈ ਕੇ ਘਰ ਵਿਚ ਜ਼ਬਰੀ ਖੰਭਾ ਲਗਾਉਣ ਆਏ ਤਾਂ ਕਿਸਾਨ ਨੂੰ ਪਿਆ ਦਿਲ ਦਾ ਦੌਰਾ:ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਕੋਟਲੀ ਭਾਨ ਸਿੰਘ ਦੇ ਇੱਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਘਬੀਰ ਸਿੰਘ (60) ਪੁੱਤਰ ਤੇਜਾ ਸਿੰਘ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਰਘਬੀਰ ਸਿੰਘ ਦੇ ਘਰ ਵਿਚ ਬਿਜਲੀ ਦਾ ਖੰਭਾ ਲਗਾਏ ਜਾਣ ਕਰਕੇ ਉਸਨੂੰ ਦਿਲ ਦਾ ਦੌਰਾ ਪਿਆ ਹੈ। [caption id="attachment_323164" align="aligncenter" width="300"]Batala Village Kotli Khan Singh heart attack Farmer Death
ਜਦੋਂ ਬਿਜਲੀ ਕਰਮਚਾਰੀ ਪੁਲਿਸ ਫੋਰਸ ਲੈ ਕੇ ਘਰ ਵਿਚ ਜ਼ਬਰੀ ਖੰਭਾ ਲਗਾਉਣ ਆਏ ਤਾਂ ਕਿਸਾਨ ਨੂੰ ਪਿਆ ਦਿਲ ਦਾ ਦੌਰਾ[/caption] ਇਸ ਸਬੰਧੀ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਐਸ.ਡੀ.ਓ. ਮਨਜੀਤ ਸਿੰਘ ਸਾਰਚੂਰ ਅਤੇ ਜੇ.ਈ. ਮਨੋਹਰ ਲਾਲ ਉਸ ਦੇ ਘਰ ਨਜ਼ਦੀਕ ਬਿਜਲੀ ਦਾ ਖੰਭਾ ਲਗਾ ਕੇ ਉਸ ਦੇ ਘਰ ਉੱਪਰੋਂ ਬਿਜਲੀ ਦੀਆਂ ਤਾਰਾਂ ਪਾਉਣੀਆਂ ਚਾਹੁੰਦੇ ਹਨ। [caption id="attachment_323163" align="aligncenter" width="300"]Batala Village Kotli Khan Singh heart attack Farmer Death
ਜਦੋਂ ਬਿਜਲੀ ਕਰਮਚਾਰੀ ਪੁਲਿਸ ਫੋਰਸ ਲੈ ਕੇ ਘਰ ਵਿਚ ਜ਼ਬਰੀ ਖੰਭਾ ਲਗਾਉਣ ਆਏ ਤਾਂ ਕਿਸਾਨ ਨੂੰ ਪਿਆ ਦਿਲ ਦਾ ਦੌਰਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਕਰਨਗੇ ਮਨ ਕੀ ਬਾਤ ਉਨ੍ਹਾਂ ਦੱਸਿਆ ਜਦੋਂ ਬਿਜਲੀ ਕਾਰਪੋਰੇਸ਼ਨ ਦੇ ਅਫ਼ਸਰ ਅਤੇ ਕਰਮਚਾਰੀ ਪੁਲਿਸ ਫੋਰਸ ਲੈ ਕੇ ਜਬਰੀ ਖੰਭਾ ਲਗਾਉਣ ਲੱਗੇ ਤਾਂ ਕਿਸਾਨ ਰਘਬੀਰ ਸਿੰਘ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਮੌਕੇ ਹੋਈ ਤਕਰਾਰਬਾਜ਼ੀ ਦੌਰਾਨ ਹੀ ਰਘਬੀਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ 'ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨਿਆ ਗਿਆ। -PTCNews


Top News view more...

Latest News view more...