ਮੁੱਖ ਖਬਰਾਂ

ਬਠਿੰਡਾ: ਏਮਜ਼ OPD ਦੇ ਉਦਘਾਟਨ ਤੋਂ ਪਹਿਲਾਂ ਕਰਵਾਇਆ ਜਾ ਰਿਹੈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਹਰਸਿਮਰਤ ਕੌਰ ਬਾਦਲ ਹੋਏ ਨਤਮਸਤਕ

By Jashan A -- December 23, 2019 11:46 am -- Updated:December 23, 2019 11:52 am

ਬਠਿੰਡਾ: ਏਮਜ਼ OPD ਦੇ ਉਦਘਾਟਨ ਤੋਂ ਪਹਿਲਾਂ ਕਰਵਾਇਆ ਜਾ ਰਿਹੈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਹਰਸਿਮਰਤ ਕੌਰ ਬਾਦਲ ਹੋਏ ਨਤਮਸਤਕ,ਬਠਿੰਡਾ: ਬਠਿੰਡਾ ਵਾਸੀਆਂ ਨੂੰ ਅੱਜ ਵੱਡੀ ਸੌਗਾਤ ਮਿਲਣ ਜਾ ਰਹੀ ਹੈ, ਦਰਅਸਲ, ਅੱਜ ਬਠਿੰਡਾ ਏਮਜ਼ ਹਸਪਤਾਲ ਦੀਆਂ OPD ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ।

HKBਏਮਜ਼ ਹਸਪਤਾਲ ਦੀ OPD ਦਾ ਉਦਘਾਟਨ ਕਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਏਮਜ਼ ਵਿਖੇ ਪਹੁੰਚ ਚੁੱਕੇ ਹਨ।ਉਦਘਾਟਨ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾ ਰਿਹਾ ਹੈ। ਜਿਸ 'ਚ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕਰ ਗੁਰੂ ਚਰਨਾਂ 'ਚ ਮੱਥਾ ਟੇਕਿਆ।

ਹੋਰ ਪੜ੍ਹੋ: ਸਕਿਆਂ ਨੇ ਠੁਕਰਾਇਆ ਬਜ਼ੁਰਗ ਬੇਬੇ ਨੂੰ , ਬੇਗਾਨੇ ਬਾਂਹ ਫੜਨ ਲਈ ਆਏ ! ਵੇਖੋ ਵੀਡਿਓ

HKBਤੁਹਾਨੂੰ ਦੱਸ ਦੇਈਏ ਕਿ ਬਠਿੰਡਾ ਏਮਜ਼ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਹਰਸਿਮਰਤ ਕੌਰ ਬਾਦਲ ਕਰਨਗੇ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

HKBਦੱਸਣਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਵੱਲੋਂ ਏਮਜ਼ ਹਸਪਤਾਲ ਦੀ ਨਰਮ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਜਦੋਂ ਹਸਪਤਾਲ ਦਾ ਕੰਮ 100% ਪੂਰਾ ਹੋ ਜਾਵੇਗਾ ਤਾਂ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।

-PTC News

  • Share