Advertisment

ਬਾਹਰਲੇ ਸੂਬਿਆਂ 'ਚੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚਣ ਦੀ ਸਾਜ਼ਿਸ਼ ਬੇਨਕਾਬ, 5 ਟਰੱਕ ਜਬਤ

author-image
Jashan A
Updated On
New Update
ਬਾਹਰਲੇ ਸੂਬਿਆਂ 'ਚੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚਣ ਦੀ ਸਾਜ਼ਿਸ਼ ਬੇਨਕਾਬ, 5 ਟਰੱਕ ਜਬਤ
Advertisment
ਬਾਹਰਲੇ ਸੂਬਿਆਂ 'ਚੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚਣ ਦੀ ਸਾਜ਼ਿਸ਼ ਬੇਨਕਾਬ, 5 ਟਰੱਕ ਜਬਤ,ਬਠਿੰਡਾ: ਬਾਹਰਲੇ ਸੂਬਿਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਐਮ.ਐਸ.ਪੀ. 'ਤੇ ਵੇਚਣ ਦੀ ਦੂਜੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਬਠਿੰਡਾ ਵਿਖੇ ਝੋਨੇ ਦੇ 5 ਟਰੱਕ ਜਬਤ ਕੀਤੇ ਹਨ। ਵਿਭਾਗ ਦੀ ਜਾਂਚ ਟੀਮ ਵਲੋਂ ਰਾਈਸ ਮਿੱਲ, ਰਾਮਪੁਰਾ ਫੂਲ, ਬਠਿੰਡਾ ਵਿਖੇ ਛਾਪਾ ਮਾਰਿਆ ਗਿਆ। ਟੀਮ ਨੂੰ ਝੋਨੇ ਦੀਆਂ 600 ਬੋਰੀਆਂ ਨਾਲ ਭਰਿਆ ਟਰੱਕ ਮਿਲਿਆ, ਜੋ ਮਿੱਲ ਵਿੱਚ ਖਾਲੀ ਕੀਤਾ ਜਾ ਰਿਹਾ ਸੀ। ਹੋਰ ਪੜ੍ਹੋ: ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਅਧਿਆਪਕ ਮੋਰਚੇ ਦੀ ਡਟਵੀਂ ਹਮਾਇਤ ਦਾ ਐਲਾਨ ਜਦੋਂ ਕਿ ਝੋਨੇ ਦੀਆਂ ਇੰਨੀਆਂ ਹੀ ਬੋਰੀਆਂ ਨਾਲ ਭਰਿਆ ਇੱਕ ਹੋਰ ਟਰੱਕ ਮਿੱਲ ਦੇ ਗੇਟ ਦੇ ਬਾਹਰ ਖੜ੍ਹਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਝੋਨਾ ਬਿਹਾਰ ਤੋਂ ਖਰੀਦ ਕੇ ਸਥਾਨਕ ਮੰਡੀਆਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਐਮ.ਐਸ.ਪੀ. 'ਤੇ ਵੇਚਣ ਲਈ ਲਿਆਂਦਾ ਗਿਆ ਸੀ। ਫੜੇ ਜਾਣ ਦੇ ਡਰੋਂ ਮਿੱਲ ਦੇ ਬਾਹਰ ਖੜ੍ਹੇ ਟਰੱਕ ਦੇ ਡਰਾਇਰ ਨੇ ਟਰੱਕ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਉਸਨੂੰ ਇੱਕ ਪੈਟਰੋਲ ਪੰਪ 'ਤੇ ਘੇਰ ਲਿਆ ਗਿਆ ਜਿੱਥੇ ਝੋਨੇ ਨਾਲ ਭਰੇ 3 ਹੋਰ ਟਰੱਕ ਖੜ੍ਹੇ ਸਨ ਜਿਹਨਾਂ ਨੇ ਝੋਨਾ ਲਾਹੁਣ ਲਈ ਉਕਤ ਮਿੱਲ ਵਿੱਚ ਹੀ ਇਸ ਗੈਰ-ਕਾਨੂੰਨੀ ਕਾਰਵਾਈ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਮਿੱਲ ਮਾਲਕ ਵਿਰੁੱਧ ਭਾਰਤੀ ਦੰਡਾਵਲੀ ਨਿਯਮ ਦੀਆਂ ਵੱਖ-ਵੱਖ ਧਾਰਾਵਾਂ ਅਤੇ ਵਿਭਾਗ ਦੀ ਕਸਟਮ ਮਿਲਿੰਗ ਨੀਤੀ (2019-20) ਤਹਿਤ ਕਾਰਵਾਈ ਕੀਤੀ ਜਾਵੇਗੀ। -PTC News-
punjab-news punjabi-news paddy bathinada
Advertisment

Stay updated with the latest news headlines.

Follow us:
Advertisment