Fri, Apr 19, 2024
Whatsapp

ਬਠਿੰਡਾ: ਹਰਸਿਮਰਤ ਕੌਰ ਬਾਦਲ ਵੱਲੋਂ ਏਮਜ਼ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਡਾ. ਹਰਸ਼ਵਰਧਨ ਦਾ ਧੰਨਵਾਦ

Written by  Jashan A -- December 23rd 2019 02:40 PM -- Updated: December 24th 2019 06:36 PM
ਬਠਿੰਡਾ: ਹਰਸਿਮਰਤ ਕੌਰ ਬਾਦਲ ਵੱਲੋਂ ਏਮਜ਼ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਡਾ. ਹਰਸ਼ਵਰਧਨ ਦਾ ਧੰਨਵਾਦ

ਬਠਿੰਡਾ: ਹਰਸਿਮਰਤ ਕੌਰ ਬਾਦਲ ਵੱਲੋਂ ਏਮਜ਼ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਡਾ. ਹਰਸ਼ਵਰਧਨ ਦਾ ਧੰਨਵਾਦ

ਬਠਿੰਡਾ: ਹਰਸਿਮਰਤ ਕੌਰ ਬਾਦਲ ਵੱਲੋਂ ਏਮਜ਼ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਡਾ. ਹਰਸ਼ਵਰਧਨ ਦਾ ਧੰਨਵਾਦ,ਬਠਿੰਡਾ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮਿਹਨਤ ਅੱਜ ਰੰਗ ਲਿਆਈ ਹੈ। ਉਹਨਾਂ ਦੀ ਬਦੌਲਤ ਅੱਜ ਬਠਿੰਡਾ ਏਮਜ਼ ਹਸਪਤਾਲ ਦੀਆਂ ਓ.ਪੀ.ਡੀ. ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਏਮਜ਼ ਦਾ ਰਸਮੀ ਉਦਘਾਟਨ ਕੀਤਾ ਗਿਆ। HKBਉਦਘਾਟਨ ਕਰਨ ਉਪਰੰਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਲਈ ਇਸ ਤੋਂ ਵੱਡਾ ਦਿਨ ਕੋਈ ਨਹੀਂ ਹੈ, ਕਿਉਂਕਿ ਮੈਂ ਇਥੋਂ ਦੀ ਐੱਮ.ਪੀ ਹਾਂ, ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ 'ਚ ਭੇਜਿਆ, ਅੱਜ ਉਸ ਬਠਿੰਡਾ ਅਤੇ ਪੰਜਾਬ ਦੇ ਲਈ ਏਮਜ਼ ਦੀ ਸ਼ੁਰੁਆਤ ਕੀਤੀ ਗਈ ਹੈ। ਹੋਰ ਪੜ੍ਹੋ: ਵੀਜ਼ੇ ਸਬੰਧੀ ਜਾਣਕਾਰੀ ਦੇਣ ਲਈ ਕੈਨੇਡਾ ਦੂਤਘਰ ਪੰਜਾਬ ਭਰ 'ਚ ਲਗਾਏਗਾ ਸੈਮੀਨਾਰ HKBਉਹਨਾਂ ਕਿਹਾ ਕਿ ਇਸ ਹਸਪਤਾਲ ਨੂੰ ਖੋਲਣ 'ਚ ਮਰਹੂਮ ਸਾਬਕਾ ਕੇਂਦਰੀ ਖਜ਼ਾਨਾ ਮੰਤਰੀ ਦਾ ਵੱਡਾ ਯੋਗਦਾਨ ਹੈ।ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਡਾ. ਹਰਸ਼ਵਰਧਨ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। HKBਉਹਨਾਂ ਕਿਹਾ ਕਿ ਏਮਜ਼ ਹਸਪਤਾਲ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਅੱਗੇ ਉਹਨਾਂ ਨੇ ਓ.ਪੀ ਸੋਨੀ ਨੂੰ ਬੇਨਤੀ ਕੀਤੀ ਕਿ 'ਸੂਬੇ ਦੀ ਹਰ ਖੇਤਰ 'ਚ ਨੁਹਾਰ ਬਦਲਣ ਲਈ ਰਲ-ਮਿਲ ਕੇ ਕੰਮ ਕੀਤਾ ਜਾਵੇ ਤਾਂ ਜੋ ਸੂਬੇ ਅੰਦਰ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਹੋਰ ਸਹੂਲਤਾਂ ਮਿਲ ਸਕਣਗੀਆਂ। ਇਹ ਵੀ ਕਿਹਾ ਕਿ 'ਲਾਡੋਵਾਲ ਮੈਗਾ ਫੂਡ ਪਾਰਕ ਦੇ ਜਲਦੀ ਉਦਘਾਟਨ ਲਈ ਪੰਜਾਬ ਸਰਕਾਰ ਸਾਥ' ਦੇਵੇ। Bathinda AIIMSਜ਼ਿਕਰਯੋਗ ਹੈ ਕਿ ਇਸ ਹਸਪਤਾਲ ਬਣਨ ਤੋਂ ਪਹਿਲਾਂ ਕੈਂਸਰ ਨਾਲ ਪੀੜਤ ਇਲਾਕੇ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਉਹਨਾਂ ਨੂੰ ਇਲਾਜ਼ ਕਰਵਾਉਣ ਲਈ ਬੀਕਾਨੇਰ ਅਤੇ ਹੋਰ ਸੂਬਿਆਂ ‘ਚ ਜਾਣਾ ਪੈਂਦਾ ਸੀ।ਹਸਪਤਾਲ ਦੀਆਂ ਸੇਵਾਵਾਂ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੇ ਪੱਧਰ ‘ਤੇ ਫਾਇਦਾ ਹੋਵੇਗਾ। -PTC News  


Top News view more...

Latest News view more...