Fri, Apr 19, 2024
Whatsapp

ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਪੈਣ ਜਾ ਰਿਹੈ ਬੂਰ, ਬਠਿੰਡਾ ਏਮਜ਼ ਹਸਪਤਾਲ ਦੀ OPD ਦਾ ਕੱਲ੍ਹ ਹੋਵੇਗਾ ਉਦਘਾਟਨ

Written by  Jashan A -- December 22nd 2019 05:40 PM -- Updated: December 22nd 2019 05:44 PM
ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਪੈਣ ਜਾ ਰਿਹੈ ਬੂਰ, ਬਠਿੰਡਾ ਏਮਜ਼ ਹਸਪਤਾਲ ਦੀ OPD ਦਾ ਕੱਲ੍ਹ ਹੋਵੇਗਾ ਉਦਘਾਟਨ

ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਪੈਣ ਜਾ ਰਿਹੈ ਬੂਰ, ਬਠਿੰਡਾ ਏਮਜ਼ ਹਸਪਤਾਲ ਦੀ OPD ਦਾ ਕੱਲ੍ਹ ਹੋਵੇਗਾ ਉਦਘਾਟਨ

ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਪੈਣ ਜਾ ਰਿਹੈ ਬੂਰ, ਬਠਿੰਡਾ ਏਮਜ਼ ਹਸਪਤਾਲ ਦੀ OPD ਦਾ ਕੱਲ੍ਹ ਹੋਵੇਗਾ ਉਦਘਾਟਨ,ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਜਾ ਰਿਹਾ ਹੈ। ਦਰਅਸਲ, ਕੱਲ੍ਹ ਨੂੰ ਬਠਿੰਡਾ ਏਮਜ਼ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਬਠਿੰਡਾ ਏਮਜ਼ ਦੀਆਂ ਓ.ਪੀ.ਡੀ. ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਬਠਿੰਡਾ ਏਮਜ਼ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਹਰਸਿਮਰਤ ਕੌਰ ਬਾਦਲ ਕਰਨਗੇ , ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਹੋਰ ਪੜ੍ਹੋ: ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ    ਏਮਜ਼ ‘ਚ 12 ਓ.ਪੀ.ਡੀ ਹਨ, ਜਿਨ੍ਹਾਂ ‘ਚ 9 ਦਾ ਉਦਘਾਟਨ 23 ਦਸੰਬਰ ਨੂੰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਵੱਲੋਂ ਏਮਜ਼ ਹਸਪਤਾਲ ਦੀ ਨਰਮ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਜਦੋਂ ਹਸਪਤਾਲ ਦਾ ਕੰਮ 100% ਪੂਰਾ ਹੋ ਜਾਵੇਗਾ ਤਾਂ ਏਮਜ਼ ਹਸਪਤਾਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। -PTC News


Top News view more...

Latest News view more...