Sat, Apr 20, 2024
Whatsapp

ਬਠਿੰਡਾ : ਕਾਂਗਰਸ ਦੀ ਚੋਣਾਂ ਤੋਂ ਪਹਿਲਾਂ ਕਥਿਤ ਗੁੰਡਾਗਰਦੀ ,ਅਕਾਲੀ ਦਲ ਵਰਕਰ 'ਤੇ ਕੀਤਾ ਜਾਨਲੇਵਾ ਹਮਲਾ

Written by  Shanker Badra -- May 18th 2019 09:46 PM -- Updated: May 19th 2019 12:15 PM
ਬਠਿੰਡਾ : ਕਾਂਗਰਸ ਦੀ ਚੋਣਾਂ ਤੋਂ ਪਹਿਲਾਂ ਕਥਿਤ ਗੁੰਡਾਗਰਦੀ ,ਅਕਾਲੀ ਦਲ ਵਰਕਰ 'ਤੇ ਕੀਤਾ ਜਾਨਲੇਵਾ ਹਮਲਾ

ਬਠਿੰਡਾ : ਕਾਂਗਰਸ ਦੀ ਚੋਣਾਂ ਤੋਂ ਪਹਿਲਾਂ ਕਥਿਤ ਗੁੰਡਾਗਰਦੀ ,ਅਕਾਲੀ ਦਲ ਵਰਕਰ 'ਤੇ ਕੀਤਾ ਜਾਨਲੇਵਾ ਹਮਲਾ

ਬਠਿੰਡਾ : ਕਾਂਗਰਸ ਦੀ ਚੋਣਾਂ ਤੋਂ ਪਹਿਲਾਂ ਕਥਿਤ ਗੁੰਡਾਗਰਦੀ ,ਅਕਾਲੀ ਦਲ ਵਰਕਰ 'ਤੇ ਕੀਤਾ ਜਾਨਲੇਵਾ ਹਮਲਾ:ਬਠਿੰਡਾ : ਬਠਿੰਡਾ 'ਚ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਕਥਿਤ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ।ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਸਹਿਣਾ ਤੋਂ ਮਿਲ ਰਹੀ ਖਬਰ ਮੁਤਾਬਕ ਅਕਾਲੀ ਦਲ ਨਾਲ ਜੁੜੇ ਇੱਕ ਵਰਕਰ ਅਤੇ ਪਿੰਡ 'ਚ ਪੋਲਿੰਗ ਬੂਥ ਦੇ ਏਜੰਟ ਨਿਰਮਲ ਸਿੰਘ ਟੀਟੂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।ਇਸ ਤੋਂ ਬਾਅਦ ਪੀੜਤ ਨੂੰ ਗੰਭੀਰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। [caption id="attachment_296829" align="aligncenter" width="300"]Bathinda Akali Dal worker Janlavea Attack ਬਠਿੰਡਾ : ਕਾਂਗਰਸ ਦੀ ਚੋਣਾਂ ਤੋਂ ਪਹਿਲਾਂ ਕਥਿਤ ਗੁੰਡਾਗਰਦੀ ,ਅਕਾਲੀ ਦਲ ਵਰਕਰ 'ਤੇ ਕੀਤਾ ਜਾਨਲਵੇਵਾ ਹਮਲਾ[/caption] ਮਿਲੀ ਜਾਣਕਾਰੀ ਮੁਤਾਬਕ ਟੀਟੂ ਦੇ ਸਿਰ 'ਤੇ ਜਾਨਲੇਵਾ ਵਾਰ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਡਾਕਟਰਾਂ ਵੱਲੋਂ ਉਸਦਾ ਸਿਟੀ ਸਕੈਨ ਕਰਵਾਉਣ ਲਈ ਭੇਜਿਆ ਗਿਆ ਅਤੇ ਫਿਲਹਾਰ ਉਹ ਪ੍ਰਾਈਵੇਟ ਹਸਪਤਾਲ 'ਚ ਜ਼ੇਰੇ ਇਲਾਜ ਹੈ। [caption id="attachment_296830" align="aligncenter" width="275"]Bathinda Akali Dal worker Janlavea Attack ਬਠਿੰਡਾ : ਕਾਂਗਰਸ ਦੀ ਚੋਣਾਂ ਤੋਂ ਪਹਿਲਾਂ ਕਥਿਤ ਗੁੰਡਾਗਰਦੀ ,ਅਕਾਲੀ ਦਲ ਵਰਕਰ 'ਤੇ ਕੀਤਾ ਜਾਨਲਵੇਵਾ ਹਮਲਾ[/caption] ਇਸ ਸਬੰਧੀ ਗੱਲ ਕਰਦਿਆਂ ਨਿਰਮਲ ਸਿੰਘ ਦੇ ਸਪੁੱਤਰ ਨੇ ਦੱਸਿਆ ਕਿ ਉਸਦੇ ਪਿਤਾ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਚੋਣਾਂ 'ਚ ਪੋਲਿੰਗ ਏਜੰਟ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ।ਇਸ ਤੋਂ ਰੰਜਿਸ਼ ਰੱਖਦਿਆਂ ਪਿੰਡ ਦੇ ਸਰਪੰਚ ਅਤੇ ਹੋਰਨਾਂ ਲੋਕਾਂ ਨੇ ਉਹਨਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। [caption id="attachment_296828" align="aligncenter" width="300"]Bathinda Akali Dal worker Janlavea Attack ਬਠਿੰਡਾ : ਕਾਂਗਰਸ ਦੀ ਚੋਣਾਂ ਤੋਂ ਪਹਿਲਾਂ ਕਥਿਤ ਗੁੰਡਾਗਰਦੀ ,ਅਕਾਲੀ ਦਲ ਵਰਕਰ 'ਤੇ ਕੀਤਾ ਜਾਨਲਵੇਵਾ ਹਮਲਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਂਗਰਸ ਦੀ ਸ਼ਰਾਬ ਫੜਾਉਣ ਦਾ ਮਾਮਲਾ , ਡਾ. ਧਰਮਵੀਰ ਗਾਂਧੀ ਅਤੇ ਸੁਰਜੀਤ ਰੱਖੜਾ ‘ਤੇ ਦਰਜ ਹੋਇਆ ਪਰਚਾ ਇਸ ਦੌਰਾਨ ਪੀੜਤ ਦੇ ਪੁੱਤਰ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।ਇਸ 'ਤੇ ਬੋਲਦਿਆਂ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਅਮਿਤ ਰਤਨ ਨੇ ਵੀ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਕਾਂਗਰਸ ਹੁਣ ਗੁੰਡਾਗਰਦੀ 'ਤੇ ਉਤਰ ਆਈ ਹੈ।ਉਹਨਾਂ ਨੇ ਕਿਹਾ ਕਿ ਇਸ ਘਟਨਾ ਬਾਰੇ ਜਲਦ ਹੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ। -PTCNews


Top News view more...

Latest News view more...