Fri, Apr 19, 2024
Whatsapp

ਬਠਿੰਡਾ ਦੇ ਸੰਨੀ ਹਿੰਦੁਸਤਾਨੀ ਨੇ ਗੱਡੇ ਜਿੱਤ ਦੇ ਝੰਡੇ, ਜਿੱਤਿਆ ਇੰਡੀਅਨ ਆਈਡਲ-11 ਦਾ ਖਿਤਾਬ

Written by  Jashan A -- February 24th 2020 09:28 AM -- Updated: February 24th 2020 10:14 AM
ਬਠਿੰਡਾ ਦੇ ਸੰਨੀ ਹਿੰਦੁਸਤਾਨੀ ਨੇ ਗੱਡੇ ਜਿੱਤ ਦੇ ਝੰਡੇ, ਜਿੱਤਿਆ ਇੰਡੀਅਨ ਆਈਡਲ-11 ਦਾ ਖਿਤਾਬ

ਬਠਿੰਡਾ ਦੇ ਸੰਨੀ ਹਿੰਦੁਸਤਾਨੀ ਨੇ ਗੱਡੇ ਜਿੱਤ ਦੇ ਝੰਡੇ, ਜਿੱਤਿਆ ਇੰਡੀਅਨ ਆਈਡਲ-11 ਦਾ ਖਿਤਾਬ

ਨਵੀਂ ਦਿੱਲੀ: ਕਹਿੰਦੇ ਨੇ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਬਠਿੰਡਾ ਦੇ ਗਰੀਬ ਪਰਿਵਾਰ ਨਾਲ ਸਬੰਧਿਤ ਸੰਨੀ ਨੇ ਜਿਸ ਨੇ ਆਪਣੀ ਸਫਲਤਾ ਦੇ ਝੰਡੇ ਗੱਡ ਆਪਣੇ ਮਾਪਿਆਂ ਦਾ ਨਹੀਂ ਸਗੋਂ ਸੂਬੇ ਭਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਦਰਅਸਲ, ਸੰਨੀ ਨੇ ਸੰਗੀਤ ਸ਼ੋਅ 'ਇੰਡੀਅਨ ਆਈਡਲ-11' ਦਾ ਖ਼ਿਤਾਬ ਜਿੱਤ ਲਿਆ। ਐਤਵਾਰ ਇੰਡੀਅਨ ਆਈਡਲ-11 ਦਾ ਗ੍ਰੈਂਡ ਫਿਨਾਲੇ ਸੀ, ਜਿਸ ਦਾ ਜੇਤੂ ਸੰਨੀ ਹਿੰਦੁਸਤਾਨੀ ਬਣਿਆ। ਹੋਰ ਪੜ੍ਹੋ: ਬਠਿਡਾ: ਕਾਰ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਮਾਂ-ਪੁੱਤ ਦੀ ਹੋਈ ਮੌਤ ਸ਼ੋਅ 'ਚ ਆਪਣੀ ਮਕਬੂਲੀਅਤ ਕਰਕੇ ਸੰਨੀ ਹਿੰਦੋਸਤਾਨੀ ਦੇ ਨਾਂਅ ਨਾਲ ਜਾਣੇ ਜਾਣ ਲੱਗੇ ਬਠਿੰਡੇ ਦੇ ਉਕਤ ਗੱਭਰੂ ਨੂੰ 25 ਲੱਖ ਦੀ ਜੇਤੂ ਇਨਾਮੀ ਰਾਸ਼ੀ ਅਤੇ ਪੁਰਸਕਾਰ 'ਚ ਟਾਟਾ ਦੀ ਇਕ ਨਵੀਂ ਅਲਟਰੋਜ਼ ਕਾਰ ਦਿੱਤੀ ਗਈ। ਇਸ ਤੋਂ ਇਲਾਵਾ ਰੋਹਿਤ ਰੌਤ ਨੇ ਦੁਸਰਾ ਅਤੇ ਅਨਕੋਨਾ ਮੁਖਰਜੀ ਨੇ ਤੀਸਰਾ ਸਥਾਨ ਹਾਸਲ ਕੀਤਾ। ਦੱਸਣਯੋਗ ਹੈ ਕਿ ਸੰਨੀ ਹਿੰਦੁਸਤਾਨੀ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈ। ਸੰਨੀ ਪਹਿਲਾਂ ਬੂਟ ਪਾਲਿਸ਼ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੁੰਦਾ ਸੀ ਅਤੇ ਉਸ ਦੀ ਮਾਤਾ ਗ਼ੁਬਾਰੇ ਵੇਚਦੀ ਸੀ। -PTC News


Top News view more...

Latest News view more...