ਲੁਧਿਆਣਾ ਜੇਲ ‘ਚ ਹੋਈ ਖ਼ੂਨੀ ਝੜਪ ਤੋਂ ਬਾਅਦ ਹੁਣ ਬਠਿੰਡਾ ਜੇਲ੍ਹ ‘ਚ ਵੀ ਭਿੜੇ ਗੈਂਗਸਟਰ , ਇਕ ਗੈਂਗਸਟਰ ਜ਼ਖਮੀ

Bathinda central jail barrack gangsters between Clash ,One Gangster injured
ਲੁਧਿਆਣਾ ਜੇਲ 'ਚ ਹੋਈ ਖ਼ੂਨੀ ਝੜਪ ਤੋਂ ਬਾਅਦ ਹੁਣ ਬਠਿੰਡਾ ਜੇਲ੍ਹ 'ਚ ਵੀ ਭਿੜੇ ਗੈਂਗਸਟਰ , ਇਕ ਗੈਂਗਸਟਰ ਜ਼ਖਮੀ

ਲੁਧਿਆਣਾ ਜੇਲ ‘ਚ ਹੋਈ ਖ਼ੂਨੀ ਝੜਪ ਤੋਂ ਬਾਅਦ ਹੁਣ ਬਠਿੰਡਾ ਜੇਲ੍ਹ ‘ਚ ਵੀ ਭਿੜੇ ਗੈਂਗਸਟਰ , ਇਕ ਗੈਂਗਸਟਰ ਜ਼ਖਮੀ:ਬਠਿੰਡਾ : ਲੁਧਿਆਣਾ ਦੀ ਕੇਂਦਰੀ ਜੇਲ ‘ਚ ਬੀਤੇ ਦਿਨ ਕੈਦੀਆਂ ਵਿਚਕਾਰ ਹੋਈ ਖ਼ੂਨੀ ਝੜਪ ਤੋਂ ਬਾਅਦ ਸ਼ੁੱਕਰਵਾਰ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਬੈਰਕ ‘ਚ ਵੀ ਗੈਂਗਸਟਰ ਆਪਸ ਵਿਚ ਭਿੜ ਗਏ ਹਨ।ਓਥੇ ਦੋ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਜੇਲ੍ਹ ਵਾਰਡਨ ‘ਤੇ ਕੀਤੇ ਹਮਲੇ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਸ਼ੁੱਕਰਵਾਰ ਨੂੰ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਵਿਚਾਲੇ ਝੜਪ ਹੋ ਗਈ ਹੈ।

Bathinda central jail barrack gangsters between Clash ,One Gangster injured
ਲੁਧਿਆਣਾ ਜੇਲ ‘ਚ ਹੋਈ ਖ਼ੂਨੀ ਝੜਪ ਤੋਂ ਬਾਅਦ ਹੁਣ ਬਠਿੰਡਾ ਜੇਲ੍ਹ ‘ਚ ਵੀ ਭਿੜੇ ਗੈਂਗਸਟਰ , ਇਕ ਗੈਂਗਸਟਰ ਜ਼ਖਮੀ

ਇਸ ਝੜਪ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪੁੱਜ ਕੇ ਜੇਲ ਮੁਲਾਜ਼ਮਾਂ ਨੇ ਦੋਵਾਂ ਧਿਰਾਂ ਨੂੰ ਛੁਡਾ ਕੇ ਵੱਖ-ਵੱਖ ਬੈਰਕ ਵਿਚ ਬੰਦ ਕੀਤਾ।ਜਿਸ ‘ਚ ਇਕ ਗੈਂਗਸਟਰ ਕੈਦੀ ਜ਼ਖਮੀ ਹੋ ਗਿਆ , ਜਿਸ ਨੂੰ ਇਲਾਜ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

Bathinda central jail barrack gangsters between Clash ,One Gangster injured
ਲੁਧਿਆਣਾ ਜੇਲ ‘ਚ ਹੋਈ ਖ਼ੂਨੀ ਝੜਪ ਤੋਂ ਬਾਅਦ ਹੁਣ ਬਠਿੰਡਾ ਜੇਲ੍ਹ ‘ਚ ਵੀ ਭਿੜੇ ਗੈਂਗਸਟਰ , ਇਕ ਗੈਂਗਸਟਰ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕੋਲਕਾਤਾ ‘ਚ ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਹੋਈ ਕੁੱਟਮਾਰ, ਤਿੰਨ ਵਿਅਕਤੀ ਗ੍ਰਿਫ਼ਤਾਰ

ਇਸ ਦੌਰਾਨ ਜ਼ਖਮੀ ਹੋਏ ਕੈਦੀ ਦੀ ਪਛਾਣ ਗੈਂਗਸਟਰ ਰਾਹੁਲ ਸੂਦ ਵਾਸੀ ਜਲੰਧਰ ਵਜੋਂ ਹੋਈ ਹੈ ,ਜੋ ਹੱਤਿਆ ਦੇ ਮਾਮਲੇ ਵਿਚ ਬਠਿੰਡਾ ਦੀ ਜੇਲ ਵਿਚ ਬੰਦ ਹੈ।ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਕੈਦੀਆਂ ਨਾਲ ਉਸਦੀ ਝੜਪ ਹੋਈ ਹੈ, ਉਹ ਵਿੱਕੀ ਗੌਂਡਰ ਗਰੁੱਪ ਦੇ ਲੋਕ ਸੀ। ਜੇਲ ‘ਚ ਸ਼ਮਸ਼ੇਰ ਤੇ ਮੌਜੀ ਦਿਆਲਪੁਰਾ ਨੇ ਰਾਹੁਲ ਸੂਦ ਦੀ ਕੁੱਟਮਾਰ ਕਰ ਦਿੱਤੀ।ਜੇਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਥਾਣਾ ਕੈਂਟ ਨੂੰ ਭੇਜ ਦਿੱਤੀ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
-PTCNews