ਮੁੱਖ ਖਬਰਾਂ

ਬਠਿੰਡਾ ਦੀ CIA ਪੁਲਿਸ ਨੇ ਗੈਂਗਸਟਰ ਲਾਲੀ ਸਿਧਾਣਾ ਨੂੰ ਸਹੁਰੇ ਘਰੋਂ ਕੀਤਾ ਗ੍ਰਿਫ਼ਤਾਰ

By Shanker Badra -- July 19, 2019 2:07 pm -- Updated:Feb 15, 2021

ਬਠਿੰਡਾ ਦੀ CIA ਪੁਲਿਸ ਨੇ ਗੈਂਗਸਟਰ ਲਾਲੀ ਸਿਧਾਣਾ ਨੂੰ ਸਹੁਰੇ ਘਰੋਂ ਕੀਤਾ ਗ੍ਰਿਫ਼ਤਾਰ :ਬਠਿੰਡਾ : ਬਠਿੰਡਾ ਦੀ ਸੀ.ਆਈ.ਏ. -2 ਪੁਲਿਸ ਨੇ ਡੀ-ਕੈਟਾਗਰੀ ਦੇ ਗੈਂਗਸਟਰ ਲਾਲੀ ਸਿਧਾਣਾ ਨੂੰ ਅੱਜ ਕਰੀਬ ਤਿੰਨ ਵਜੇ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਲਾਲੀ ਦੀ ਗ੍ਰਿਫ਼ਤਾਰੀ ਉਸਦੇ ਸਹੁਰੇ ਪਿੰਡ ਲਹਿਰਾ ਧੂਰਕੋਟ ਤੋਂ ਹੋਈ ਹੈ। ਉਹ ਕਤਲ ਅਤੇ ਇਰਾਦਾ ਕਤਲ ਦੇ ਮਾਮਲਿਆਂ 'ਚ ਲੋੜੀਂਦਾ ਸੀ। ਗੈਂਗਸਟਰ ਲਾਲੀ ਨੂੰ ਫੜਨ ਲਈ ਪੁਲਿਸ ਲੰਬੇ ਸਮੇਂ ਤੋਂ ਤਲਾਸ਼ ਕਰ ਰਹੀ ਸੀ।

Bathinda CIA Police gangster lali sidhana arrested ਬਠਿੰਡਾ ਦੀ CIA ਪੁਲਿਸ ਨੇ ਗੈਂਗਸਟਰ ਲਾਲੀ ਸਿਧਾਣਾ ਨੂੰ ਸਹੁਰੇ ਘਰੋਂ ਕੀਤਾ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਲਹਿਰਾ ਧੂਰਕੋਟ 'ਚ ਲਾਲੀ ਦੇ ਸਹੁਰੇ ਹਨ, ਜਿੱਥੇ ਉਹ ਪਰਿਵਾਰ ਨੂੰ ਮਿਲਣ ਲਈ ਆਇਆ ਸੀ। ਪੁਲਿਸ ਦੀਆਂ ਕਈ ਗੱਡੀਆਂ ਪਹਿਲਾਂ ਪਿੰਡ ਦੇ ਬਾਹਰ ਆਈਆਂ ,ਜਿਨ੍ਹਾਂ 'ਚੋਂ ਇਕ ਗੱਡੀ 'ਤੇ ਸਵਾਰ ਸਿਵਲ ਕੱਪੜਿਆਂ ਵਿਚ ਆਈ ਪੁਲਿਸ ਨੇ ਪਿੰਡ ਦੇ ਚੌਕੀਦਾਰ ਨੂੰ ਨਾਲ ਲੈ ਕੇ ਲਾਲੀ ਦੇ ਸਹੁਰੇ ਘਰ ਰੇਡ ਕੀਤੀ। ਜਦੋਂ ਪੁਲਿਸ ਨੂੰ ਪੱਕਾ ਯਕੀਨ ਹੋ ਗਿਆ ਕਿ ਲਾਲੀ ਸਿਧਾਣਾ ਆਪਣੇ ਸਹੁਰੇ ਘਰ 'ਚ ਹੀ ਹੈ ਤਾਂ ਪੁਲਿਸ ਨੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ।

Bathinda CIA Police gangster lali sidhana arrested ਬਠਿੰਡਾ ਦੀ CIA ਪੁਲਿਸ ਨੇ ਗੈਂਗਸਟਰ ਲਾਲੀ ਸਿਧਾਣਾ ਨੂੰ ਸਹੁਰੇ ਘਰੋਂ ਕੀਤਾ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਲਾਲੀ ਸਿਧਾਣਾ ਨੇ 2014 ਵਿਚ ਆਪਣੇ ਚਾਚੇ ਅਤੇ ਚਚੇਰੇ ਭਰਾ ’ਤੇ ਜਾਨਲੇਵਾ ਹਮਲਾ ਕੀਤਾ ਸੀ। ਜਿਸ ਦੌਰਾਨ ਉਸਦੇ ਚਾਚਾ ਸੁਦਾਗਰ ਸਿੰਘ ਅਤੇ ਚਚੇਰਾ ਭਰਾ ਅਮਨਾ ਦੀ ਮੌਤ ਹੋ ਗਈ ਸੀ।ਇਸ ਮਾਮਲੇ ਵਿਚ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਪੁਲਿਸ ਵੱਲੋਂ ਉਸ ਖਿਲਾਫ਼ ਅਦਾਲਤ ਵਿਚ ਸਮੇਂ ਸਿਰ ਚਲਾਨ ਨਾ ਪੇਸ਼ ਕੀਤੇ ਜਾਣ ਕਾਰਨ ਉਸਦੀ ਜ਼ਮਾਨਤ ਹੋ ਗਈ ਸੀ,ਜਿਸ ਮਗਰੋਂ ਉਸਦਾ ਨਾਂਅ ਲੁੱਟਾਂ ਖ਼ੋਹਾਂ ਦੇ ਕਈ ਮਾਮਲਿਆਂ ਵਿਚ ਵੀ ਵੱਜਦਾ ਰਿਹਾ।

Bathinda CIA Police gangster lali sidhana arrested
ਬਠਿੰਡਾ ਦੀ CIA ਪੁਲਿਸ ਨੇ ਗੈਂਗਸਟਰ ਲਾਲੀ ਸਿਧਾਣਾ ਨੂੰ ਸਹੁਰੇ ਘਰੋਂ ਕੀਤਾ ਗ੍ਰਿਫ਼ਤਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਲੰਧਰ : ਸੀਵਰੇਜ ਦੀ ਪੁਟਾਈ ਦੌਰਾਨ ਡਿੱਗੀ ਮਿੱਟੀ ਦੀ ਢਿੱਗ , ਮਜ਼ਦੂਰ ਦੀ ਹੋਈ ਮੌਤ

ਦਿਲਚਸਪ ਗੱਲ ਇਹ ਰਹੀ ਕਿ ਲਾਲੀ ਸਿਧਾਣਾ ਉਕਤ ਮਾਮਲੇ ਵਿਚ ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਦੇ ਦਿਨ ਤੋਂ ਭਗੌੜਾ ਸੀ।ਪੁਲਿਸ ਪਿਛਲੇ ਕਾਫ਼ੀ ਸਮੇਂ ਤੋਂ ਲਾਲੀ ਦੇ ਮਗਰ ਲੱਗੀ ਹੋਈ ਸੀ। ਲਾਲੀ ਸਿਧਾਣਾ ਦੇ ਸਹੁਰੇ ਪਰਿਵਾਰ ਨੇ ਉਸਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
-PTCNews

  • Share