ਧਾਗਾ ਫੈਕਟਰੀ ਦੀ ਗੱਡੀ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੜਕੀਆਂ ਦੀ ਮੌਤ , ਕਈ ਜ਼ਖਮੀ

bathinda Factory vehicle Road Accident , three Girl Death , Many injured
ਧਾਗਾ ਫੈਕਟਰੀ ਦੀ ਗੱਡੀ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੜਕੀਆਂ ਦੀ ਮੌਤ , ਕਈ ਜ਼ਖਮੀ 

ਧਾਗਾ ਫੈਕਟਰੀ ਦੀ ਗੱਡੀ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੜਕੀਆਂ ਦੀ ਮੌਤ , ਕਈ ਜ਼ਖਮੀ:ਬਠਿੰਡਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਠਿੰਡਾ ਦੇ  ਤਲਵੰਡੀ ਸਾਬੋ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਧਾਗਾ ਫੈਕਟਰੀ ਦੀ ਗੱਡੀ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ।

bathinda Factory vehicle Road Accident , three Girl Death , Many injured
ਧਾਗਾ ਫੈਕਟਰੀ ਦੀ ਗੱਡੀ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੜਕੀਆਂ ਦੀ ਮੌਤ , ਕਈ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਜੀਵਨ ਸਿੰਘ ਵਾਲਾ ਸਥਿਤ ਫੈਕਟਰੀ ਦੀ ਗੱਡੀ ਦਾ ਟਾਇਰ ਫਟ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 3 ਔਰਤਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਅੱਧਾ ਦਰਜ਼ਨ ਤੋਂ ਜ਼ਿਆਦਾ ਜ਼ਖਮੀ ਦੱਸੇ ਜਾ ਰਹੇ ਹਨ।

bathinda Factory vehicle Road Accident , three Girl Death , Many injured
ਧਾਗਾ ਫੈਕਟਰੀ ਦੀ ਗੱਡੀ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੜਕੀਆਂ ਦੀ ਮੌਤ , ਕਈ ਜ਼ਖਮੀ

ਦੱਸਿਆ ਜਾਂਦਾ ਹੈ ਕਿ ਫੈਕਟਰੀ ਦੀਗੱਡੀ ‘ਚ ਸਵਾਰ ਸਾਰੀਆਂ ਮਹਿਲਾਵਾਂ ਮੁਕਤਸਰ ਦੀਆਂ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ, ਜੋ ਕਿ ਜੀਵਨ ਸਿੰਘ ਵਾਲਾ ਵਿਖੇ ਧਾਗਾ ਫੈਕਟਰੀ ‘ਚ ਕੰਮ ਕਰਦੀਆਂ ਸਨ।
-PTCNews