ਬਠਿੰਡਾ :ਲਹਿਰਾ ਮੁਹੱਬਤ ਦੇ ਬੱਸ ਅੱਡੇ 'ਤੇ ਪਲਟੀ ਕਾਰ , ਇੱਕ ਵਿਅਕਤੀ ਦੀ ਮੌਤ

By Shanker Badra - January 24, 2020 9:01 am

ਬਠਿੰਡਾ :ਲਹਿਰਾ ਮੁਹੱਬਤ ਦੇ ਬੱਸ ਅੱਡੇ 'ਤੇ ਪਲਟੀ ਕਾਰ , ਇੱਕ ਵਿਅਕਤੀ ਦੀ ਮੌਤ:ਬਠਿੰਡਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਿੰਡ ਲਹਿਰਾ ਮੁਹੱਬਤ ਦੇ ਬੱਸ ਅੱਡੇ 'ਤੇ ਸਕਾਰਪਿਓ ਗੱਡੀ ਦੇ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।

Bathinda: Lehra Mohabbat Bus stand Car Accident ,One Death ਬਠਿੰਡਾ :ਲਹਿਰਾ ਮੁਹੱਬਤ ਦੇ ਬੱਸ ਅੱਡੇ 'ਤੇ ਪਲਟੀ ਕਾਰ , ਇੱਕ ਵਿਅਕਤੀ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਇਹ ਗੱਡੀ ਬਠਿੰਡਾ ਤੋਂ ਰਾਮਪੁਰਾ ਜਾ ਰਹੀ ਸੀ। ਇਸ ਦੌਰਾਨ ਜਦੋਂ ਗੱਡੀ ਲਹਿਰਾ ਮੁਹੱਬਤ ਦੇ ਬੱਸ ਅੱਡੇ 'ਤੇ ਪਹੁੰਚੀ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ।

Bathinda: Lehra Mohabbat Bus stand Car Accident ,One Death ਬਠਿੰਡਾ :ਲਹਿਰਾ ਮੁਹੱਬਤ ਦੇ ਬੱਸ ਅੱਡੇ 'ਤੇ ਪਲਟੀ ਕਾਰ , ਇੱਕ ਵਿਅਕਤੀ ਦੀ ਮੌਤ

ਇਸ ਹਾਦਸੇ ਦੌਰਾਨ ਗੱਡੀ ਚ ਸਵਾਰ ਸੁਖਦੀਪ ਸਿੰਘ ਪੁੱਤਰ ਪੱਪੀ ਸਿੰਘ ਦੀ ਵਾਸੀ ਲਹਿਰਾ ਮੁਹੱਬਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਤਮ ਲਈ ਹਸਪਤਾਲ ਭੇਜ ਦਿੱਤਾ ਹੈ।

-PTCNews

adv-img
adv-img