Sat, Apr 20, 2024
Whatsapp

ਬਠਿੰਡਾ : ਨਾਬਾਲਗ ਲੜਕੇ ਨੇ ਚਾਰ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ , ਦੋਸ਼ੀ ਨੇ ਪੀਤੀ ਸਪਰੇਅ

Written by  Shanker Badra -- June 21st 2019 01:03 PM
ਬਠਿੰਡਾ : ਨਾਬਾਲਗ ਲੜਕੇ ਨੇ ਚਾਰ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ , ਦੋਸ਼ੀ ਨੇ ਪੀਤੀ ਸਪਰੇਅ

ਬਠਿੰਡਾ : ਨਾਬਾਲਗ ਲੜਕੇ ਨੇ ਚਾਰ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ , ਦੋਸ਼ੀ ਨੇ ਪੀਤੀ ਸਪਰੇਅ

ਬਠਿੰਡਾ : ਨਾਬਾਲਗ ਲੜਕੇ ਨੇ ਚਾਰ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ , ਦੋਸ਼ੀ ਨੇ ਪੀਤੀ ਸਪਰੇਅ:ਬਠਿੰਡਾ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ।ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਦੋ-ਚਾਰ ਖ਼ਬਰਾਂ ਬਲਾਤਕਾਰ ਦੀਆਂ ਨਾ ਛਪੀਆਂ ਹੋਣ। [caption id="attachment_309563" align="aligncenter" width="300"] Bathinda: minor boy four-year-old girl With Rape
ਬਠਿੰਡਾ : ਨਾਬਾਲਗ ਲੜਕੇ ਨੇ ਚਾਰ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ , ਦੋਸ਼ੀ ਨੇ ਪੀਤੀ ਸਪਰੇਅ[/caption] ਬਠਿੰਡਾ ਦੇ ਪਿੰਡ ਪਥਰਾਲਾ 'ਚ ਇੱਕ 13 ਸਾਲਾ ਲੜਕੇ ਵੱਲੋਂ ਚਾਰ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਪੁਲਿਸ ਨੇ ਦੋਸ਼ੀ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੀੜਤ ਲੜਕੀ ਨੂੰ ਸਿਵਲ ਹਸਪਤਾਲ 'ਚ ਮੈਡੀਕਲ ਲਈ ਭੇਜਿਆ ਗਿਆ ਹੈ। [caption id="attachment_309564" align="aligncenter" width="300"]Bathinda: minor boy four-year-old girl With Rape
ਬਠਿੰਡਾ : ਨਾਬਾਲਗ ਲੜਕੇ ਨੇ ਚਾਰ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ , ਦੋਸ਼ੀ ਨੇ ਪੀਤੀ ਸਪਰੇਅ[/caption] ਓਥੇ ਪਿੰਡ ਪਥਰਾਲਾ ਵਿੱਚ 13 ਸਾਲ ਦੇ ਨਾਬਾਲਗ ਮੁੰਡੇ ਨੇ 4 ਸਾਲ ਦੀ ਲੜਕੀ ਨਾਲ ਬਲਾਤਕਾਰ ਕੀਤਾ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਵਿੱਚ ਹਾਹਾਕਾਰ ਮਚੀ ਹੋਈ ਹੈ। ਬੱਚੀ ਨਾਲ ਬਲਾਤਕਾਰ ਕਰਨ ਵਾਲਾ 13 ਸਾਲ ਦਾ ਨਾਬਾਲਗ ਖਸਦੀਪ ਸਿੰਘ ਇਸੇ ਹੀ ਪਿੰਡ ਦਾ ਰਹਿਣ ਵਾਲਾ ਹੈ। [caption id="attachment_309562" align="aligncenter" width="300"]Bathinda: minor boy four-year-old girl With Rape
ਬਠਿੰਡਾ : ਨਾਬਾਲਗ ਲੜਕੇ ਨੇ ਚਾਰ ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ , ਦੋਸ਼ੀ ਨੇ ਪੀਤੀ ਸਪਰੇਅ[/caption] ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਖਸਦੀਪ ਸਿੰਘ ਪੀੜਤ ਲੜਕੀ ਦੇ ਹੀ ਗਵਾਂਢ ਵਿੱਚ ਹੀ ਰਹਿੰਦਾ ਹੈ। ਉਸ ਨੇ ਲੜਕੀ ਦੇ ਘਰ ਜਾ ਕੇ ਲੜਕੀ ਨਾਲ ਬਲਾਤਕਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਦੋਸ਼ੀ ਮੁੰਡੇ ਨੇ ਸਪਰੇਅ ਪੀ ਲਈ ਹੈ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਡੱਬਵਾਲੀ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ ਹੈ।ਪੁਲਿਸ ਨੇ ਦੋਸ਼ੀ ਖਿਲਾਫ਼ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। -PTCNews


Top News view more...

Latest News view more...