ਆਰਕੈਸਟ੍ਰਾ ‘ਚ ਕੰਮ ਕਰਨ ਵਾਲੀ ਲੜਕੀ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਡਾਂਸਰ ਨੇ ਕੀਤੀ ਖੁਦਕੁਸ਼ੀ

Bathinda orchestra danceer murder case Arrested dancer jail Suicide
ਆਰਕੈਸਟ੍ਰਾ 'ਚ ਕੰਮ ਕਰਨ ਵਾਲੀ ਲੜਕੀ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਡਾਂਸਰ ਨੇ ਕੀਤੀ ਖੁਦਕੁਸ਼ੀ

ਆਰਕੈਸਟ੍ਰਾ ‘ਚ ਕੰਮ ਕਰਨ ਵਾਲੀ ਲੜਕੀ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਡਾਂਸਰ ਨੇ ਕੀਤੀ ਖੁਦਕੁਸ਼ੀ:ਬਠਿੰਡਾ : ਬਠਿੰਡਾ ‘ਚ ਬੀਤੇ ਦਿਨੀਂ ਇੱਕ ਡਾਂਸਰ ਦੇ ਹੋਏ ਕਤਲ ਮਾਮਲੇ ‘ਚ ਗ੍ਰਿਫਤਾਰ ਡਾਂਸਰ ਵੱਲੋਂ ਅੱਜ ਜੇਲ੍ਹ ਵਿਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੀ ਗਈ ਪੂਜਾ ਨਾਂ ਦੀ ਡਾਂਸਰ ਨੇ ਅੱਜ ਜੇਲ੍ਹ ‘ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

Bathinda orchestra danceer murder case Arrested dancer jail Suicide
ਆਰਕੈਸਟ੍ਰਾ ‘ਚ ਕੰਮ ਕਰਨ ਵਾਲੀ ਲੜਕੀ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਡਾਂਸਰ ਨੇ ਕੀਤੀ ਖੁਦਕੁਸ਼ੀ

ਦੱਸ ਦੇਈਏ ਕਿ ਬੀਤੇ ਦਿਨੀ ਆਰਕੈਸਟ੍ਰਾ ’ਚ ਕੰਮ ਕਰਨ ਵਾਲੀ 32 ਸਾਲਾ ਇਕ ਲੜਕੀ ਦਾ ਉਸ ਦੇ ਸਾਥੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਕਤਲ ਤੋਂ ਬਾਅਦ ਧੜ ਨੂੰ ਸਿਰ ਤੋਂ ਅਲੱਗ ਕਰ ਦਿੱਤਾ ਸੀ।ਦੋਸ਼ੀਆਂ ਨੇ ਮ੍ਰਿਤਕਾ ਦੀ ਪਛਾਣ ਮਿਟਾਉਣ ਲਈ ਇਹ ਘਿਨਾਉਣਾ ਕੰਮ ਕੀਤਾ ਸੀ।ਜਿਸ ਤੋਂ ਬਾਅਦ ਪੁਲਿਸ ਨੇ ਕਤਲ ਮਾਮਲੇ ਵਿਚ ਮ੍ਰਿਤਕਾ ਦੇ ਸਾਥੀ ਡਾਂਸਰ ਪੂਨਮ ਉਰਫ ਪੂਜਾ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਵਾਸੀ ਬੰਗੀ ਨਗਰ ਬਠਿੰਡਾ ‘ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ।

Bathinda orchestra danceer murder case Arrested dancer jail Suicide
ਆਰਕੈਸਟ੍ਰਾ ‘ਚ ਕੰਮ ਕਰਨ ਵਾਲੀ ਲੜਕੀ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਡਾਂਸਰ ਨੇ ਕੀਤੀ ਖੁਦਕੁਸ਼ੀ

ਇਸ ਸਬੰਧੀ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਧੋਬੀਆਣਾ ਬਸਤੀ ਦੀ ਰਹਿਣ ਵਾਲੀ ਸਪਨਾ ਘਰ ਤੋਂ ਅਲੱਗ ਆਰਕੈਸਟ੍ਰਾ ’ਚ ਸ਼ਾਮਲ ਹੋ ਕੇ ਡਾਂਸ ਕਰਦੀ ਸੀ ਅਤੇ ਉਥੇ ਹੀ ਉਸਦੀ ਪਛਾਣ ਪੂਨਮ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਨਾਲ ਹੋ ਗਈ।ਉਹ ਉਨ੍ਹਾਂ ਨਾਲ ਹੀ ਰਹਿਣ ਲੱਗੀ।ਆਰਕੈਸਟ੍ਰਾ ਵਿਚ ਜੋ ਕਮਾਈ ਹੁੰਦੀ ਸੀ, ਉਹ ਚਾਰੇ ਆਪਸ ਵਿਚ ਵੰਡ ਲੈਂਦੇ ਸਨ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਹੁੰਦਾ ਸੀ।

Bathinda orchestra danceer murder case Arrested dancer jail Suicide
ਆਰਕੈਸਟ੍ਰਾ ‘ਚ ਕੰਮ ਕਰਨ ਵਾਲੀ ਲੜਕੀ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਡਾਂਸਰ ਨੇ ਕੀਤੀ ਖੁਦਕੁਸ਼ੀ

ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮ੍ਰਿਤਕਾ ਦੇ ਸਾਥੀਆਂ ਨੇ ਉਸ ਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਸਨ, ਜਿਸ ਕਾਰਨ ਸਪਨਾ ਨੇ ਆਰਕੈਸਟ੍ਰਾ ਵਿਚ ਕੰਮ ਕਰਨਾ ਛੱਡ ਦਿੱਤਾ ਸੀ।ਇਸ ਗੱਲ ਤੋਂ ਨਾਰਾਜ਼ ਹੋ ਕੇ ਮ੍ਰਿਤਕਾ ਦੇ ਸਾਥੀਆਂ ਨੇ ਸ਼ਰਾਬ ਪਿਆ ਕੇ ਪਹਿਲਾਂ ਉਸ ਨੂੰ ਬੇਹੋਸ਼ ਕੀਤਾ ਤੇ ਫਿਰ ਮਾਰ ਕੇ ਲਾਸ਼ ਨੂੰ ਟਿਕਾਣੇ ਲਾਉਣ ਲਈ ਸਿਰਸਾ ਲਾਈਨ ਕੋਲ ਰਜਬਾਹੇ ਵਿਚ ਸੁੱਟ ਦਿੱਤਾ ਸੀ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਟਿਆਲਾ : ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

-PTCNews