Sat, Apr 20, 2024
Whatsapp

ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ

Written by  Shanker Badra -- June 04th 2019 01:02 PM
ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ

ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ

ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ:ਬਠਿੰਡਾ : ਬਠਿੰਡਾ ਦੇ ਪਿੰਡ ਕਿਕਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਚੌਕੀ 'ਚ ਇੱਕ ਨੌਜਵਾਨ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ।ਇਸ ਤੋਂ ਬਾਅਦ ਨੌਜਵਾਨ ਉਤੇ ਆਪਣੀ ਖਾਕੀ ਵਰਦੀ ਦੀ ਧੌਂਸ ਦਿਖਾਉਣੀ ਏਐੱਸਆਈ ਕੌਰ ਸਿੰਘ ਨੂੰ ਉਸ ਸਮੇਂ ਮਹਿੰਗੀ ਪੈ ਗਈ ,ਜਦੋਂ ਮਹਿਕਮੇ ਨੇ ਉਸਨੂੰ ਸਸਪੈਂਡ ਕਰ ਦਿੱਤਾ।ਏਐੱਸਆਈ ਕੌਰ ਸਿੰਘ ਉਤੇ ਇੱਕ ਨੌਜਵਾਨ 'ਤੇ ਥਰਡ ਡਿਗਰੀ ਟਾਰਚਰ ਕਰਨ ਦੇ ਇਲਜ਼ਾਮ ਹਨ। [caption id="attachment_303246" align="aligncenter" width="300"]Bathinda :Police station Young Police Employees Strangled ASI suspend ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ[/caption] ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਮਨਵੀਰ ਸਿੰਘ ਪਿੰਡ ਕਿਲਾ ਨੌ ਜ਼ਿਲਾ ਫਰੀਦਕੋਟ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਬਠਿੰਡਾ ਦੇ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਦੀ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਸਨ। ਜਦੋਂ ਵਿਆਹੁਤਾ ਔਰਤ ਬੀਤੇ ਦਿਨੀਂ ਆਪਣੇ ਪੇਕੇ ਪਿੰਡ ਕਿਲਾ ਨੌ ਫਰੀਦਕੋਟ ਗਈ ਤਾਂ ਉਥੋਂ ਹੀ ਉਕਤ ਨੌਜਵਾਨ ਉਸ ਨੂੰ ਲੈ ਕੇ ਫਰਾਰ ਹੋ ਗਿਆ। [caption id="attachment_303245" align="alignnone" width="300"]Bathinda :Police station Young Police Employees Strangled ASI suspend ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਸ ਦੇਸ਼ ਦੀ ਬਣਨਾ ਚਾਹੁੰਦੀ ਹੈ ਪ੍ਰਧਾਨ ਮੰਤਰੀ ਇਸ ਤੋਂ ਬਾਅਦ ਔਰਤ ਦੇ ਸਹੁਰੇ ਪਰਿਵਾਰ ਨੇ ਨੌਜਵਾਨ ਖਿਲਾਫ ਪੁਲਿਸ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਫੜ ਕੇ ਥਾਣੇ ਲਿਆਂਦਾ ਗਿਆ ਤੇ ਫਿਰ ਉਸ ਉਤੇ ਏ.ਐੱਸ.ਆਈ. ਕੌਰ ਸਿੰਘ ਨੇ ਬੁਰੀ ਤਰ੍ਹਾਂ ਤਸ਼ੱਦਦ ਢਾਹਿਆ। ਪੁਲਿਸ ਤਸ਼ੱਦਦ ਤੋਂ ਬਾਅਦ ਪੀੜਤ ਨੌਜਵਾਨ ਦੀ ਹਾਲਤ ਦੇਖਦਿਆਂ ਉਸ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ। -PTCNews


Top News view more...

Latest News view more...