ਬਠਿੰਡਾ : ਸਰਕਾਰੀ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਕੈਦੀ ASI ਨੂੰ ਜ਼ਖਮੀ ਕਰਕੇ ਫਰਾਰ

ਬਠਿੰਡਾ : ਸਰਕਾਰੀ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਕੈਦੀ ASI ਨੂੰ ਜ਼ਖਮੀ ਕਰਕੇ ਫਰਾਰ

ਬਠਿੰਡਾ : ਸਰਕਾਰੀ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਕੈਦੀ ASI ਨੂੰ ਜ਼ਖਮੀ ਕਰਕੇ ਫਰਾਰ:ਬਠਿੰਡਾ : ਸਰਕਾਰੀ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਨਸ਼ਾ ਸਮੱਗਲਰ ਕੈਦੀ ਸੁਰੱਖਿਆ ਵਿੱਚ ਤਾਇਨਾਤ ਇਕ ਏਐੱਸਆਈ ‘ਤੇ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਅਤੇ ਕੈਦੀ ਵਾਰਡ ਦੇ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਲਗਾ ਗਿਆ। ਅੰਡਰ ਟ੍ਰਾਇਲ ਕੈਦੀ ਦੀ ਪਛਾਣ ਬਲਕਾਰ ਸਿੰਘ ਉਰਫ ਸੋਨੀ ਵਾਸੀ ਜਲੰਧਰ ਵਜੋਂ ਹੋਈ ਹੈ।

ਬਠਿੰਡਾ : ਸਰਕਾਰੀ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਕੈਦੀ ASI ਨੂੰ ਜ਼ਖਮੀ ਕਰਕੇ ਫਰਾਰ

ਪੁਲਿਸ ਨੂੰ ਦਿੱਤੇ ਬਿਆਨ ਵਿਚ ਏਐੱਸਆਈ ਮੋਹਨ ਲਾਲ ਨੇ ਦੱਸਿਆ ਕਿ ਹਵਾਲਾਤੀ ਬਲਕਾਰ ਸਿੰਘ ਨੇ ਜੇਲ੍ਹ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਉਸ ਨੂੰ ਸੱਟਾਂ ਲੱਗਣ ਕਰਕੇ ਉਸ ਨੂੰ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ, ਜਿਸ ਦੀ ਸੁਰੱਖਿਆ ਵਿੱਚ ਉਹ ਅਤੇ ਕਾਂਸਟੇਬਲ ਬਲਦੇਵ ਸਿੰਘ ਡਿਊਟੀ ‘ਤੇ ਸਨ।

ਬਠਿੰਡਾ : ਸਰਕਾਰੀ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਕੈਦੀ ASI ਨੂੰ ਜ਼ਖਮੀ ਕਰਕੇ ਫਰਾਰ

ਇਸ ਦੌਰਾਨ ਬਲਕਾਰ ਸਿੰਘ ਢਿੱਡ ਵਿੱਚ ਦਰਦ ਹੋਣ ਦੀ ਗੱਲ ਕਹਿ ਕੇ ਰੌਲਾ ਪਾਉਣ ਲੱਗਾ। ਏਐੱਸਆਈ ਮੋਹਨ ਲਾਲ ਨੇ ਕੁਝ ਦਰਦ ਦੀਆਂ ਦਵਾਈਆਂ ਵੀ ਉਸ ਨੂੰ ਦਿੱਤੀਆਂ ਪਰ ਉਹ ਇਕ ਹੀ ਗੱਲ ‘ਤੇ ਅੜਿਆ ਰਿਹਾ ਕਿ ਉਸ ਨੂੰ ਡਾਕਟਰ ਕੋਲ ਲੈ ਕੇ ਜਾਓ। ਉਸ ਨੇ ਕਾਂਸਟੇਬਲ ਬਲਦੇਵ ਨੂੰ ਵ੍ਹੀਲ ਚੇਅਰ ਲੈਣ ਲਈ ਭੇਜ ਦਿੱਤਾ ਅਤੇ ਉਸ ਨੇ ਹਵਾਲਾਤੀ ਦੇ ਪੈਰਾਂ ‘ਤੇ ਬੱਝੀ ਹੱਥਕੜੀਆਂ ਖੋਲ੍ਹ ਦਿੱਤੀਆਂ।

ਬਠਿੰਡਾ : ਸਰਕਾਰੀ ਹਸਪਤਾਲ ਦੇ ਕੈਦੀ ਵਾਰਡ ਵਿੱਚ ਦਾਖਲ ਕੈਦੀ ASI ਨੂੰ ਜ਼ਖਮੀ ਕਰਕੇ ਫਰਾਰ

ਜਦੋਂ ਉਸ ਨੇ ਹੱਥਕੜੀ ਖੋਲੀ ਤਾਂ ਹਵਾਲਾਤੀ ਨੇ ਪਰਨਾ ਉਸ ਦੇ ਉੱਪਰ ਪਾ ਕੇ ਉਸ ਦਾ ਗਲਾ ਦਬਾ ਦਿੱਤਾ ਅਤੇ ਉਸ ਨੂੰ ਕੰਧ ਨਾਲ ਧੱਕਾ ਮਾਰਿਆ। ਹਵਾਲਾਤੀ ਨੇ ਖਿੜਕੀ ਦਾ ਸ਼ੀਸ਼ਾ ਤੋੜ ਕੇ ਉਸ ‘ਤੇ ਹਮਲਾ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹੱਥ ਅੱਗੇ ਕਰ ਲਿਆ, ਜਿਸ ਨਾਲ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਪਿਆ।

ਜਿਸ ਮਗਰੋਂ ਹਵਾਲਾਤੀ ਉਸ ਨੂੰ ਮਰਿਆ ਹੋਇਆ ਸਮਝ ਕੇ ਬਾਹਰੋਂ ਕੁੰਡਾ ਲਗਾ ਕੇ ਫਰਾਰ ਹੋ ਗਿਆ। ਓਧਰ ਜ਼ਖਮੀ ਏਐੱਸਆਈ ਨੇ ਕਿਸੇ ਤਰ੍ਹਾਂ ਮੋਬਾਈਲ ਰਾਹੀਂ ਆਪਣੇ ਸਾਥੀ ਮੁਲਾਜ਼ਮ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਮਾਮਲਾ ਸਿਵਲ ਹਸਪਤਾਲ ਪੁਲਿਸ ਚੌਕੀ ਕੋਲ ਆਉਣ ‘ਤੇ ਉਨ੍ਹਾਂ ਤੁਰੰਤ ਜ਼ਖਮੀ ਏਐੱਸਆਈ ਨੂੰ ਹਸਪਤਾਲ ਪਹੁੰਚਾਇਆ ਹੈ।
-PTCNews