ਬਠਿੰਡਾ: ਸਰਕਾਰੀ ਸਕੂਲ ਤੋਂ ਲਾਪਤਾ ਹੋਈਆਂ 3 ਲੜਕੀਆਂ ਪੁਲਿਸ ਨੇ ਪਰਿਵਾਰਾਂ ਨੂੰ ਸੌਂਪੀਆਂ

Girl

ਬਠਿੰਡਾ: ਸਰਕਾਰੀ ਸਕੂਲ ਤੋਂ ਲਾਪਤਾ ਹੋਈਆਂ 3 ਲੜਕੀਆਂ ਪੁਲਿਸ ਨੇ ਪਰਿਵਾਰਾਂ ਨੂੰ ਸੌਂਪੀਆਂ,ਬਠਿੰਡਾ: ਬਠਿੰਡਾ ਤੋਂ ਸਥਾਨਕ ਸਰਕਾਰੀ ਸਕੂਲ ਤੋਂ 7 ਦਿਨ ਪਹਿਲਾਂ ਰਹੱਸਮਈ ਢੰਗ ਨਾਲ ਲਾਪਤਾ ਹੋਈਆਂ 3 ਨਾਬਾਲਿਗ ਵਿਦਿਆਰਥਣਾਂ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ ਗਿਆ ਹੈ।

ਇਹ ਨਾਬਾਲਿਗ ਵਿਦਿਆਰਥਣਾਂ ਬਠਿੰਡਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਇਸ ਮਾਮਲੇ ‘ਚ ਅੱਜ ਬਠਿੰਡਾ ਦੇ ਐੱਸ.ਐੱਸ ਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਤਿੰਨਾਂ ਲੜਕੀਆਂ ਨੂੰ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਹੈ।

ਹੋਰ ਪੜ੍ਹੋ: “17ਵਾਂ ਟੱਪਣ ਤੋਂ ਪਹਿਲਾਂ ਹੀ ਮੁੰਡਾ ਬਦਨਾਮ ਹੋ ਗਿਆ”, ਗਾਇਕ ਖਿਲਾਫ ਵਾਰੰਟ ਜਾਰੀ, ਜਾਣੋ ਮਾਮਲਾ!

ਮਿਲੀ ਜਾਣਕਾਰੀ ਮੁਤਾਬਕ ਤਿੰਨੇ ਲੜਕੀਆਂ ਆਪਣੇ ਘਰਾਂ ‘ਚ ਨਹੀਂ ਰਹਿਣਾ ਚਾਹੁੰਦੀਆਂ ਸਨ, ਉਹਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ‘ਚ ਜਾ ਕੇ ਨੌਕਰੀ ਕਰਨਾ ਚਾਹੁੰਦੀਆਂ ਸਨ। ਇਸ ਦੌਰਾਨ ਉਹਨਾਂ ਨੇ ਪਰਿਵਾਰ ਵਾਲਿਆਂ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਵੀ ਦੋਸ਼ ਲਗਾਏ।

ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਨ ਵਾਲੀਆਂ 3 ਨਾਬਾਲਿਗ ਵਿਦਿਆਰਥਣਾਂ 14 ਨਵੰਬਰ ਨੂੰ ਸਕੂਲ ਜਾਣ ਲਈ ਘਰੋਂ ਨਿਕਲੀਆਂ ਸਨ ,ਪਰ ਸਕੂਲ ਨਹੀਂ ਗਈਆਂ ਅਤੇ ਲਾਪਤਾ ਹੋ ਗਈਆਂ ਸਨ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ‘ਚ ਬਠਿੰਡਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।

-PTC News