ਹਾਦਸੇ/ਜੁਰਮ

ਬਠਿੰਡਾ 'ਚ ਲਾਪਤਾ ਹੋਈਆਂ 3 ਵਿਦਿਆਰਥਣਾਂ ਦਾ ਮਾਮਲਾ: 5 ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ

By Jashan A -- November 19, 2019 1:09 pm

ਬਠਿੰਡਾ 'ਚ ਲਾਪਤਾ ਹੋਈਆਂ 3 ਵਿਦਿਆਰਥਣਾਂ ਦਾ ਮਾਮਲਾ: 5 ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ,ਬਠਿੰਡਾ: ਬੀਤੀ 14 ਨਵੰਬਰ ਯਾਨੀ ਕਿ ਬਾਲ ਦਿਵਸ ਵਾਲੇ ਦਿਨ ਬਠਿੰਡਾ 'ਚ ਲਾਪਤਾ ਹੋਈਆਂ 3 ਵਿਦਿਆਰਥਣਾਂ ਨੂੰ 5 ਦਿਨ ਦਾ ਸਮਾਂ ਬੀਤ ਗਿਆ ਹੈ ਤੇ ਅਜੇ ਵੀ ਪੁਲਿਸ ਦੇ ਹੱਥ ਖਾਲੀ ਹਨ।

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਲੜਕੀਆਂ ਦੇ ਮਾਪਿਆਂ ਨੇ ਐੱਸ. ਐੱਸ. ਪੀ. ਨੂੰ ਮਿਲ ਕੇ ਲੜਕੀਆਂ ਦੀ ਭਾਲ ਕਰਨ ਦੀ ਫਰਿਆਦ ਲਗਾਈ ਤਾਂ ਪੁਲਿਸ ਦਾ ਕਹਿਣਾ ਹੈ ਕਿ ਲੜਕੀਆਂ ਦੀ ਜਾਣਕਾਰੀ ਉਨ੍ਹਾਂ ਨੂੰ ਕਾਫੀ ਹੱਦ ਤੱਕ ਮਿਲ ਚੁੱਕੀ ਹੈ ਜਲਦੀ ਹੀ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ।

ਹੋਰ ਪੜ੍ਹੋ: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਚੀਫ਼ ਜਸਟਿਸ ਦਫ਼ਤਰ RTI ਦੇ ਦਾਇਰੇ 'ਚ ਆਵੇਗਾ

ਜ਼ਿਕਰਯੋਗ ਹੈ ਕਿ 14 ਨਵੰਬਰ ਨੂੰ ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਨ ਵਾਲੀਆਂ ਲੜਕੀਆਂ ਸਕੂਲ ਜਾਣ ਲਈ ਘਰੋਂ ਨਿਕਲੀਆਂ ਸੀ ਤੇ ਉਹ ਮੁੜ ਕੇ ਘਰ ਵਾਪਸ ਨਹੀਂ ਆਈਆਂ। ਇਸ ਘਟਨਾ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ ਤੇ ਉਹਨਾਂ ਵੱਲੋਂ ਲਗਾਤਾਰ ਪੁਲਿਸ ਉ ਗੁਹਾਰ ਲਗਾਈ ਜਾ ਰਹੀ ਹੈ ਕਿ ਜ਼ਲਦੀ ਤਿੰਨੇ ਲੜਕੀਆਂ ਦਾ ਪਤਾ ਲਗਾਇਆ ਜਾਵੇ।

-PTC News

  • Share