Advertisment

ਬਠਿੰਡਾ 'ਚ "ਆਪ" ਆਗੂ ਦੀ ਗੁੰਡਾਗਰਦੀ, ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ !

author-image
Jashan A
Updated On
New Update
ਬਠਿੰਡਾ 'ਚ "ਆਪ" ਆਗੂ ਦੀ ਗੁੰਡਾਗਰਦੀ, ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ !
Advertisment
ਬਠਿੰਡਾ 'ਚ "ਆਪ" ਆਗੂ ਦੀ ਗੁੰਡਾਗਰਦੀ, ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਕੀਤੀ ਕੁੱਟਮਾਰ !,ਬਠਿੰਡਾ 'ਚ "ਆਪ" ਦੀ ਗੁੰਡਾਗਰਦੀ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਅੱਜ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਅਤੇ ਬਾਰ ਐਸੋਸੀਏਸ਼ਨ ਦੇ ਆਗੂ ਨਵਦੀਪ ਜੀਂਦਾ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਝੜਪ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਜੀਤ ਰੋਡ ਨੂੰ ਵਨਵੇ ਕੀਤਾ ਹੋਇਆ ਸੀ। fightਇਸ ਦੌਰਾਨ 'ਆਪ' ਆਗੂ ਨੇ ਉਥੋਂ ਦੀ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਦੋਵਾਂ 'ਚ ਕਿਹਾ-ਸੁਣੀ ਹੋ ਗਈ, ਜੋ ਹੱਥੋਪਾਈ ਤੱਕ ਪਹੁੰਚ ਗਈ। ਹੋਰ ਪੜ੍ਹੋ:
Advertisment
TikTok ਵੀਡੀਓ ਬਣਾਉਣ ਦੇ ਚੱਕਰ 'ਚ ਝੀਲ 'ਚ ਡੁੱਬਿਆ ਨੌਜਵਾਨ, ਹੋਈ ਮੌਤ fightਜਿਸ ਕਾਰਨ ਉਸ ਨੇ ਪੁਲਿਸ ਮੁਲਾਜ਼ਮ ਦੇ ਥੱਪੜ ਜੜ੍ਹ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਆਪ ਆਗੂ ਨੂੰ ਹਿਰਾਸਤ 'ਚ ਲੈ ਲਿਆ। ਆਪ' ਆਗੂ ਦਾ ਦੋਸ਼ ਹੈ ਕਿ ਪਹਿਲਾਂ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਹੋਰ ਪੁਲਸ ਮੁਲਾਜ਼ਮਾਂ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕਰਵਾਈ। fightਉਥੇ ਹੀ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਸ ਨੇ ਜੀਂਦਾ ਦੇ ਨੱਕ 'ਤੇ ਮੁੱਕਾ ਨਹੀਂ ਮਰਿਆ ਸਗੋਂ, ਧੱਕੇਮੁੱਕੀ ਦੌਰਾਨ ਬੈਰੀਕੇਟ 'ਤੇ ਡਿੱਗਣ ਕਰਕੇ ਉਸ ਦੇ ਸੱਟ ਲੱਗੀ ਹੈ। ਬਾਕੀ ਉਹ ਆਪਣੇ ਆਹੁਦੇ ਦਾ ਰੋਹਬ ਪਾ ਰਿਹਾ ਸੀ, ਜਿਸ ਕਰਕੇ ਗੱਲ ਵਧੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਤੇ ਬਣਦੀ ਕਾਰਵਾਈ ਹੋਵੇਗੀ। -PTC News-
bathinda-news punjabi-news latest-bathinda-news news-in-punjab aap-news aap-leader-beat-policeman
Advertisment

Stay updated with the latest news headlines.

Follow us:
Advertisment