1 ਸਤੰਬਰ 2019 ਤੋਂ ਏਮਜ਼ ਬਠਿੰਡਾ ਦੀ OPD ਹੋ ਜਾਵੇਗੀ ਸ਼ੁਰੂ: ਹਰਸਿਮਰਤ ਕੌਰ ਬਾਦਲ

AIIMS OPD to function from September 1, 2019 in Bathinda: Harsimrat Kaur Badal
AIIMS OPD to function from September 1, 2019 in Bathinda: Harsimrat Kaur Badal

1 ਸਤੰਬਰ 2019 ਤੋਂ ਏਮਜ਼ ਬਠਿੰਡਾ ਦੀ OPD ਹੋ ਜਾਵੇਗੀ ਸ਼ੁਰੂ: ਹਰਸਿਮਰਤ ਕੌਰ ਬਾਦਲ,ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਏਮਜ਼ ਦਾ ਦੌਰਾ ਕੀਤਾ ਅਤੇ ਏਮਜ਼ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਮਜ਼ ਬਠਿੰਡਾ ਦਾ ਕੰਮ ਦਿਨ ਬ ਦਿਨ ਵਧ ਰਿਹਾ ਹੈ।

ਉਹਨਾਂ ਕਿਹਾ ਕਿ 1 ਸਤੰਬਰ 2019 ਤੋਂ ਏਮਜ਼ ਬਠਿੰਡਾ ਦੀ OPD ਸ਼ੁਰੂ ਹੋ ਜਾਵੇਗੀ। ਉਹਨਾਂ ਕਿਹਾ ਕਿ 31 ਅਗਸਤ ਨੂੰ 2 ਬਲਾਕ ‘ਚ OPD ਹੈਂਡਓਵਰ ਹੋ ਜਾਵੇਗੀ। ਏਮਜ਼ ਦੇ ਡਾਕਟਰਾਂ ਦੀ ਭਰਤੀ ਲਈ ਜੁਲਾਈ, 27, 28 ,29 ਨੂੰ ਇੰਟਰਵਿਊ ਹੋਵੇਗੀ ਅਤੇ ਜਲਦ ਹੀ ਡਾਕਟਰਾਂ ਦੀ ਭਰਤੀ ਪ੍ਰੀਕਿਰਿਆ ਨੂੰ ਪੂਰਾ ਕਰ ਲਿਆ ਜਾਵੇਗਾ।

ਹੋਰ ਪੜ੍ਹੋ:ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਦੀ ਰਿਹਾਇਸ਼ ‘ਤੇ ਕੀਰਤਨ ਦਰਬਾਰ ‘ਚ ਹਾਜ਼ਰੀ ਭਰਨ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਨੇਤਾਵਾਂ ਦਾ ਕੀਤਾ ਧੰਨਵਾਦ

ਜਿਸ ਤੋਂ ਬਾਅਦ ਲੋਕਾਂ ਦਾ ਇਲਾਜ਼ ਸ਼ੁਰੂ ਹੋ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਏਮਜ਼ ਦਾ ਪੂਰਾ ਕੰਮ ਜੂਨ 2020 ਤੱਕ ਮੁਕੰਮਲ ਕਰ ਲਿਆ ਜਾਵੇਗਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਮੈਡੀਕਲ ਕਾਲਜ ਦੇ ਇਥੇ ਆਉਣ ਨਾਲ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਸਾਲ ਮੈਡੀਕਲ ਕਾਲਜ ਦਾ ਕੰਮ ਵੀ ਨੇਪਰੇ ਚੜ੍ਹ ਜਾਵੇਗਾ।

ਇਸ ਮੌਕੇ ਉਹਨਾਂ ਪੰਜਾਬ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਕੰਮ ਨੂੰ ਰੋਕਣ ਵਾਸਤੇ 2 ਸਾਲਾਂ ਤੋਂ ਮਨਜ਼ੂਰੀ ਨਹੀਂ ਦਿੱਤੀ ਤੇ ਅਸੀਂ ਫਿਰ ਵੀ ਏਮਜ਼ ਦਾ ਕੰਮ ਸ਼ੁਰੂ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਕਿ ਜਲਦੀ ਹੀ ਏਮਜ਼ ਦਾ ਸਾਰਾ ਕੰਮ ਨੇਪਰੇ ਚੜ੍ਹ ਜਾਵੇਗਾ।

-PTC News