Advertisment

ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ

author-image
Jashan A
Updated On
New Update
ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ
Advertisment
ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ, ਬਠਿੰਡਾ: ਬਠਿੰਡਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋ ਪੁਲਿਸ ਨੇ ਏਟੀਐਮ ਹੈਕਰ ਨੂੰ ਕਾਬੂ ਕੀਤਾ। ਬੈਂਕਾਂ ਦੇ ਏਟੀਐਮ ਹੈਕ ਕਰਕੇ ਪਾਸਵਰਡ ਲਾ ਕੇ ਇੱਕ ਕਰੋੜ ਤੋਂ ਜ਼ਿਆਦਾ ਰਕਮ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਹੈ। ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ ਜੋ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਦਾ ਰਹਿਣ ਵਾਲਾ ਹੈ। atm ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ ਮਿਲੀ ਜਾਣਕਾਰੀ ਮੁਤਾਬਕ ਇਸ ਮੁਲਜ਼ਮ ਨਾਲ ਉਸ ਦਾ ਸਾਲਾ ਵੀ ਮੌਜੂਦ ਸੀ, ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਦਰਅਸਲ ਉਹ ਆਪਣੇ ਸਾਲੇ ਨਾਲ ਵਿਦੇਸ਼ ਫਰਾਰ ਹੋਣ ਦੀ ਤਿਆਰੀ ਵਿੱਚ ਸੀ। ਇਸੇ ਲਈ ਦਿੱਲੀ ਜਾ ਰਿਹਾ ਸੀ ਪਰ ਪੁਲਿਸ ਨੇ ਰਾਹ ਵਿੱਚੋਂ ਹੀ ਦੋਵਾਂ ਨੂੰ ਕਾਬੂ ਕਰ ਲਿਆ। atm ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ ਜਾਣਕਾਰੀ ਮੁਤਾਬਕ ਭੁਪਿੰਦਰ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਤੋਂ ਬੀਸੀਏ ਦਾ ਡਿਪਲੋਮਾ ਕੀਤੀ ਤੇ ਇਸ ਤੋਂ ਬਾਅਦ ਕਿਸੇ ਕੰਪਨੀ ਵਿੱਚ ਕੰਮ ਕੀਤਾ।ਭੁਪਿੰਦਰ ਨੇ ਏਟੀਐਮ ਹੈਕ ਕਰਕੇ ਗੰਗਾਨਗਰ ਦੇ 3 ATM ਤੋਂ 50 ਲੱਖ ਰੁਪਏ, ਦੇਹਰਾਦੂਨ ਦੇ ATM ਤੋਂ 17 ਲੱਖ, ਬੜੌਦਾ ਦੇ ATM ਤੋਂ 10 ਲੱਖ ਤੇ ਕੋਟਾ ਦੇ ATM ਤੋਂ 11 ਲੱਖ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਉੱਤਰਾਖੰਡ ਦੇ ਡੇਢ ਦਰਜਨ ਤੋਂ ਵੱਧ ATM ਲੁੱਟੇ। arrested ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News-
bathinda-news punjabi-news latest-punjabi-news latest-bathinda-news news-in-punjabi atm-hacker atm-hacker-news bathinda-news-in-punjabi
Advertisment

Stay updated with the latest news headlines.

Follow us:
Advertisment