ਬਠਿੰਡਾ ‘ਚ ਲੁਟੇਰਿਆਂ ਨੇ ਇੰਝ ਕੀਤਾ ਏ. ਟੀ. ਐੱਮ. ‘ਤੇ ਹੱਥ ਸਾਫ਼, ਜਾਣੋ ਮਾਮਲਾ

robbery

ਬਠਿੰਡਾ ‘ਚ ਲੁਟੇਰਿਆਂ ਨੇ ਇੰਝ ਕੀਤਾ ਏ. ਟੀ. ਐੱਮ. ‘ਤੇ ਹੱਥ ਸਾਫ਼, ਜਾਣੋ ਮਾਮਲਾ,ਬਠਿੰਡਾ: ਪੰਜਾਬ ‘ਚ ਆਏ ਦਿਨ ਕੋਈ ਨਾ ਕੋਈ ਲੁੱਟ ਖੋਹ ਦੀ ਖਬਰ ਸਾਮਹਣੇ ਆ ਰਹੀ ਹੈ। ਜਿਸ ਦੌਰਾਨ ਹੁਣ ਤੱਕ ਕਈ ਲੋਕ ਇਹਨਾਂ ਵਾਰਦਾਤਾਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ।

bathinda ਜਿਥੇ ਬਠਿੰਡਾ ਦੇ ਹਲਕਾ ਦਿਹਾਤੀ ਤਹਿਤ ਪੈਂਦੇ ਪਿੰਡ ਪੱਕਾ ਕਲਾਂ ਵਿਖੇ ਅੱਜ ਚੋਰ ਇੱਕ ਬੈਂਕ ਦੇ ਏ. ਟੀ. ਐੱਮ. ਨੂੰ ਨਿਸ਼ਾਨਾ ਬਣਾਉਂਦਿਆਂ ਕੋਡ ਲਗਾ ਕੇ ਏ.ਸੇਫ ‘ਚੋਂ ਕਰੀਬ ਸਾਢੇ ਪੰਜ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

atmਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

—PTC News