ਬਠਿੰਡਾ : ਰੰਗ ‘ਚ ਪਈ ਭੰਗ, ਬਰਾਤ ਵਾਲੀ ਬੱਸ ਨੂੰ ਲੱਗੀ ਅੱਗ

bus

ਬਠਿੰਡਾ : ਰੰਗ ‘ਚ ਪਈ ਭੰਗ, ਬਰਾਤ ਵਾਲੀ ਬੱਸ ਨੂੰ ਲੱਗੀ ਅੱਗ,ਬਠਿੰਡਾ: ਅਕਸਰ ਹੀ ਪੰਜਾਬ ‘ਚ ਸੜਕ ਹਾਦਸਿਆਂ ਦੀਆ ਖਰਬਾਂ ਆਉਂਦੀਆਂ ਰਹਿੰਦੀਆਂ ਹਨ, ਪਰ ਕੁਝ ਅਜਿਹੇ ਹਾਦਸੇ ਹੁੰਦੇ ਹਨ ਜਿੰਨਾ ਨੂੰ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਹਨ ਅਜਿਹਾ ਹੀ ਇੱਕ ਦਰਦਨਾਕ ਹਾਦਸਾ ਬਠਿੰਡਾ ‘ਚ ਵਾਪਰਿਆ ਹੈ, ਜਿਸ ਨੂੰ ਜਾਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੀ ਨਿੱਜੀ ਕੰਪਨੀ ਦੀ ਬੱਸ ਦਾ ਟਾਇਰ ਫਟਣ ਨਾਲ ਬੱਸ ਵਿਚ ਅੱਗ ਲੱਗ ਗਈ ਹੈ। ਬੱਸ ਬਠਿੰਡਾ ਦੇ ਸੰਗਰੀਆ ਮੰਡੀ ਤੋਂ ਜੈਪੁਰ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਹਨੁਮਾਨਗੜ੍ਹ ਨੇੜੇ ਕਾਲੋਨੀਆ ਪਿੰਡ ਵਿਚ ਬੱਸ ਦਾ ਟਾਇਰ ਫੱਟ ਗਿਆ ਅਤੇ ਬੱਸ ਨੂੰ ਅੱਗ ਲੱਗ ਗਈ।

punjabਸੂਤਰਾਂ ਅਨੁਸਾਰ ਬੱਸ ‘ਚ 7 ਸਵਾਰੀਆਂ ਮੌਜੂਦ ਸਨ, ਜਿੰਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਭਾਰਤੀ ਕਰਵਾ ਕੇ ਸਮਾਂ ਰਹਿੰਦੇ ਹੋਏ ਬਚਾਅ ਲਿਆ ਗਿਆ।ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਵਾਲੀ ਜਗ੍ਹਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

—PTC News