ਬਠਿੰਡਾ: ਲਾਇਬ੍ਰੇਰੀ ਦੀ ਥਾਂ ਕਾਂਗਰਸ ਦਫ਼ਤਰ ਬਣਾਉਣ ਦਾ ਮਾਮਲਾ, ਸੋਨੀਆ ਗਾਂਧੀ ਤੇ ਸੁਨੀਲ ਜਾਖੜ ਨੂੰ ਅੱਜ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ

Sonia Gandhi And Sunil Jakhar

ਬਠਿੰਡਾ: ਲਾਇਬ੍ਰੇਰੀ ਦੀ ਥਾਂ ਕਾਂਗਰਸ ਦਫ਼ਤਰ ਬਣਾਉਣ ਦਾ ਮਾਮਲਾ, ਸੋਨੀਆ ਗਾਂਧੀ ਤੇ ਸੁਨੀਲ ਜਾਖੜ ਨੂੰ ਅੱਜ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ,ਬਠਿੰਡਾ: ਬਠਿੰਡਾ ‘ਚ ਲਾਇਬ੍ਰੇਰੀ ਦੀ ਥਾਂ ਕਾਂਗਰਸ ਦਫ਼ਤਰ ਬਣਾਉਣ ਦੇ ਮਾਮਲੇ ਸਬੰਧੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆਂ ਗਾਂਧੀ ਅਤੇ ਸੁਨੀਲ ਜਾਖੜ ਨੂੰ ਅੱਜ ਬਠਿੰਡਾ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਹਨ। ਉਹਨਾਂ ਤੋਂ ਇਲਾਵਾ ਅਦਾਲਤ ਨੇ 10 ਹੋਰ ਵਿਕਅਤੀਆਂ ਨੂੰ ਵੀ ਸੰਮਨ ਜਾਰੀ ਕਰਕੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਹੈ।

Sonia Gandhi And Sunil Jakharਮਾਮਲਾ ਇਹ ਹੈ ਕਿ ਕਾਂਗਰਸ ‘ਤੇ ਆਰੋਪ ਲੱਗੇ ਨੇ ਕਾਂਗਰਸ ਨੇ ਬਠਿੰਡਾ ਦੇ ਸਿਵਿਲ ਲਾਈਨ ਕਲੱਬ ‘ਚ ਬਣਿਆ ਸ੍ਰੀ ਗੁਰੂ ਨਾਨਕ ਹਾਲ ਅਤੇ ਲਾਇਬ੍ਰੇਰੀ ਨੂੰ ਹਟਾ ਕੇ ਕਾਂਗਰਸ ਦਾ ਮਾਲਵਾ ਜੋਨ ਦਫ਼ਤਰ ਅਤੇ ਨਜਾਇਜ਼ ਇਮਾਰਤ ਬਣਾਈ ਹੈ।

ਹੋਰ ਪੜ੍ਹੋ:ਕਠੂਆ ਰੇਪ ਕੇਸ: ਕੋਈ ਵੀ ਗਵਾਹ ਨਹੀਂ ਹੋਇਆ ਪੇਸ਼,ਕੋਰਟ ਨੇ ਜੰਮੂ ਪੁਲਿਸ ਤੋਂ ਮੰਗਿਆ ਜਵਾਬ

Sonia Gandhi And Sunil Jakharਇਸ ਮਾਮਲੇ ਸਬੰਧੀ ਕਾਂਗਰਸੀਆਂ ‘ਤੇ ਆਰੋਪ ਲਗਾਉਂਦੇ ਹੋਏ ਬਠਿੰਡਾ ਦੇ ਜਗਜੀਤ ਸਿੰਘ ਧਾਲੀਵਾਲ ਅਤੇ ਸ਼ਿਵਦੇਵ ਸਿੰਘ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਦੌਰਾਨ ਅਦਾਲਤ ਨੇ ਸਾਰਿਆਂ ਨੂੰ ਸੰਮਨ ਜਾਰੀ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

-PTC News