ਕਰਜ਼ੇ ਦੇ ਦੈਂਤ ਨੇ ਨਿਗਲਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਸੋਗ ‘ਚ ਡੁੱਬਿਆ ਪਰਿਵਾਰ

Farmer Suicide

ਕਰਜ਼ੇ ਦੇ ਦੈਂਤ ਨੇ ਨਿਗਲਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਸੋਗ ‘ਚ ਡੁੱਬਿਆ ਪਰਿਵਾਰ,ਬਠਿੰਡਾ: ਪੰਜਾਬ ‘ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ।

Farmer Suicide ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਕਰਜਾਈ ਕਿਸਾਨ ਨੇ ਜਹਿਰੀਲੀ ਦਵਾਈ ਪੀ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਹੋਰ ਪੜ੍ਹੋ:ਪੂਰੇ ਪਰਿਵਾਰ ਦੇ ਵੱਖ-ਵੱਖ ਥਾਵਾਂ ‘ਤੇ ਸਨ ਨਾਜਾਇਜ਼ ਸਬੰਧ ,ਰਾਹ ਦਾ ਰੋੜਾ ਬਣਦੇ ਪਿਤਾ ਦਾ ਕੀਤਾ ਇਹ ਹਾਲ

Farmer Suicide ਮ੍ਰਿਤਕ ਦੀ ਪਹਿਚਾਣ ਮਹਿਮਾ ਸਿੰਘ ਵਜੋਂ ਹੋਈ ਹੈ, ਜਿਸ ਦੇ ਸਿਰ 11 ਲੱਖ ਦੇ ਕਰੀਬ ਕਰਜ਼ ਸੀ, ਜਿਸ ‘ਚ ਪਿੰਡ ਵਾਲੀ ਬੈਂਕ ‘ਚ 6 ਲੱਖ ਦੀ ਲਿਮਟ, ਬਠਿੰਡਾ ਸਥਿਤ ਗ੍ਰਮੀਣ ਬੈਂਕ ‘ਚ ਦੋਵੇ ਭਰਾਵਾਂ ਦੇ ਸਾਂਝੇ ਖਾਤੇ ‘ਚ 3 ਲੱਖ 50 ਹਜ਼ਾਰ ਦੀ ਲਿਮਟ, 50 ਹਜ਼ਾਰ ਦਾ ਲੋਨ, ਇਸ ਤੋਂ ਇਲਾਵਾ 80 ਹਜ਼ਾਰ ਦੇ ਕਰੀਬ ਆੜਤੀਆਂ ਦੇ ਪੈਸੇ ਅਤੇ ਇਕ ਫਾਈਨਾਸ ‘ਤੇ ਇਕ ਟ੍ਰੈਕਟਰ ਲਿਆ ਸੀ।

Farmer Suicide ਮ੍ਰਿਤਕ ਕਿਸਾਨ ਕਰਜ਼ੇ ਕਾਰਨ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਜ਼ਹਿਰੀਲੀ ਦਵਾਈ ਪੀ ਲਈ।ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ ‘ਤੇ ਪਹਿਲਾ ਮਹਿਮਾ ਸਿੰਘ ਨੂੰ ਬਠਿੰਡਾ ਫਿਰ ਗੰਭੀਰ ਹਾਲਤ ਦੇ ਚੱਲਦਿਆਂ ਲੁਧਿਆਣਾ ਦੇ ਇਕ ਨਿਜੀ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਜਿਥੇ ਉਸ ਦੀ ਮੌਤ ਹੋ ਗਈ।

-PTC News