ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ,ਬਠਿੰਡਾ: ਪੰਜਾਬ ‘ਚ ਨਸ਼ਿਆਂ ਦੇ ਮੁੱਦਿਆਂ ਦੇ ਨਾਲ-ਨਾਲ ਦਾਜ ਦਾ ਕਹਿਰ ਵੀ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਹੁਣ ਤੱਕ ਅਨੇਕਾਂ ਧੀਆਂ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ।

ਤਾਜ਼ਾ ਮਾਮਲਾ ਬਠਿੰਡਾ ਦੇ ਪਿੰਡ ਫਰੀਦਕੋਟ ਕੋਟਲੀ ਤੋਂ ਸਾਹਮਣੇ ਆਇਆ ਜਿਥੇ ਦਾਜ ਦੀ ਬਲੀ ਇੱਕ ਹੋਰ ਵਿਆਹੁਤਾ ਚੜ੍ਹ ਗਈ। ਜਾਣਕਾਰੀ ਮੁਤਾਬਕ ਮਨਜੀਤ ਕੌਰ ਦਾ 3 ਮਹੀਨੇ ਪਹਿਲਾਂ ਪਿੰਡ ਫਰੀਦਕੋਟ ਕੋਟਲੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਨਾਲ ਹੋਇਆ ਸੀ।

ਹੋਰ ਪੜ੍ਹੋ: ਅਕਸਰ ਹੀ ਪਤਨੀ ਤੋਂ ਕਰਦਾ ਸੀ ਇਸ ਚੀਜ਼ ਦੀ ਮੰਗ, ਪਤਨੀ ਵੱਲੋਂ ਮਨ੍ਹਾ ਕਰਨ ‘ਤੇ ਕੀਤਾ ਇਹ ਕਾਰਾ !

ਬੀਤੀ ਰਾਤ ਉਸ ਨੇ ਘਰ ਵਿਚ ਹੀ ਚੁੰਨੀ ਪੱਖੇ ਨਾਲ ਬੰਨ੍ਹ ਕੇ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ।ਫਿਲਹਾਲ ਥਾਣਾ ਸੰਗਤ ਦੇ ਪੁਲਸ ਅਧਿਕਾਰੀ ਤਰਲੋਚ ਸਿੰਘ ਦਾ ਕਹਿਣਾ ਹੈ ਸਹੁਰੇ ਪਰਿਵਾਰ ਵਿਰੁੱਧ ਮੁਕਦਮਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਪੜਤਾਲ ਆਰੰਭ ਦਿੱਤੀ ਹੈ।

-PTC News