ਬਠਿੰਡਾ: ਕਦੋਂ ਜਾਗੇਗੀ ਪੰਜਾਬ ਸਰਕਾਰ, ਨਸ਼ਾ ਕਰ ਲੜਕੀ ਹਸਪਤਾਲ ‘ਚ ਦਾਖਲ, ਹਾਲਤ ਗੰਭੀਰ

ਬਠਿੰਡਾ: ਕਦੋਂ ਜਾਗੇਗੀ ਪੰਜਾਬ ਸਰਕਾਰ, ਨਸ਼ਾ ਕਰ ਲੜਕੀ ਹਸਪਤਾਲ ‘ਚ ਦਾਖਲ, ਹਾਲਤ ਗੰਭੀਰ,ਬਠਿੰਡਾ: ਭਾਵੇਂ ਕਿ ਕਾਂਗਰਸ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ, ਪਰ ਪੰਜਾਬ ਸਰਕਾਰ ਦੇ ਅੱਜ ਸਾਰੇ ਵਾਅਦੇ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ। ਜਿਸ ਕਾਰਨ ਪੰਜਾਬ ‘ਚ ਨਸ਼ੇ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ।

ਜਿਸ ਕਾਰਨ ਇਸ ਅੱਗ ‘ਚ ਹੁਣ ਤੱਕ ਕਈ ਨੌਜਵਾਨ ਸੜ੍ਹ ਕੇ ਸੁਆਹ ਹੋ ਚੁੱਕੇ ਹਨ। ਪਰ ਨਸ਼ੇ ਦੀ ਲਪੇਟ ‘ਚ ਹੁਣ ਲੜਕੀਆਂ ਵੀ ਆ ਚੁੱਕੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ਨੇ ਚਿੱਟੇ ਦਾ ਨਸ਼ਾ ਕੀਤਾ।

ਹੋਰ ਪੜ੍ਹੋ:ਮੋਰੇ ‘ਚ ਵਾਪਰੇ ਹਾਦਸੇ ਨੇ ਲਈ ਇੱਕ ਵਿਅਕਤੀ ਦੀ ਜਾਨ, ਜਦਕਿ ਤਿੰਨ ਹੋਰ ਹੋਏ ਜ਼ਖਮੀ

ਜਿਸ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ।ਇਸ ਮੌਕੇ ਲੜਕੀ ਨੇ ਦੱਸਿਆ ਕਿ ਉਸ ਨੂੰ ਨਸ਼ੇ ਦੀ ਲੱਤ ਉਹਦੇ ਦੋਸਤਾਂ ਨੇ ਲਵਾਈ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਦੀ ਹੈ ਜਿਸ ਕਰਕੇ ਉਸ ਦੀ ਹਾਲਤ ਖਰਾਬ ਹੋ ਗਈ ਹੈ।

ਇਸ ਮਾਮਲੇ ਸਬੰਧੀ ਡਾ ਕੰਬੋਜ ਦਾ ਕਹਿਣਾ ਹੈ ਕਿ ਲੜਕੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ,ਉਸ ਦੀ ਨਸ਼ੇ ਜ਼ਿਆਦਾ ਕਰਨ ਨਾਲ ਹੀ ਉਹ ਦੀ ਸਿਹਤ ਵਿਗੜੀ ਹੈ।

-PTC News