ਕਿਸਾਨ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਪੀਤੀ ਸਪਰੇਅ, ਜਾਣੋ ਪੂਰਾ ਮਾਮਲਾ

Bathinda

ਕਿਸਾਨ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਪੀਤੀ ਸਪਰੇਅ, ਜਾਣੋ ਪੂਰਾ ਮਾਮਲਾ,ਬਠਿੰਡਾ: ਕਹਿੰਦੇ ਨੇ ਕਿ ਕਿਸਾਨ ਨੂੰ ਜ਼ਮੀਨ ਉਨ੍ਹੀ ਹੀ ਪਿਆਰੀ ਹੁੰਦੀ ਹੈ ਜਿੰਨੇ ਆਪਣੇ ਪੁੱਤ ਧੀ। ਜਦੋਂ ਕਿਸਾਨ ਦੇ ਹੱਥੋਂ ਉਸ ਦੀ ਜ਼ਮੀਨ ਖੁੱਸ ਜਾਵੇ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਅਜਿਹਾ ਹੀ ਕੁਝ ਬਠਿੰਡਾ ਦੇ ਪਿੰਡ ਜਿਊਂਦ ‘ਚ ਵਾਪਰਿਆ ਹੈ, ਜਿਥੇ ਇੱਕ ਕਿਸਾਨ ਨੇ ਜ਼ਮੀਨ ਖੁੱਸ ਜਾਣ ਕਾਰਨ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਉਕਤ ਕਿਸਾਨ ਹਸਪਤਾਲ ਜੇਰੇ ਇਲਾਜ ਹੈ, ਜਿੱਥੇ ਕਿ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ: ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਅੰਨਦਾਤਾ, ਪਰਿਵਾਰ ‘ਚ ਸੋਗ ਦੀ ਲਹਿਰ

ਫੇਸਬੁੱਕ ‘ਤੇ ਲਾਈਵ ਹੋ ਕੇ ਕਿਸਾਨ ਨੇ ਦੱਸਿਆ ਕਿ ਮੈਂ ਇਕ ਗਰੀਬ ਕਿਸਾਨ ਹਾਂ। ਯੂਨੀਅਨ ਨੇ ਮੇਰੀ ਗੱਲ ਸੁਣਨ ਦੀ ਬਜਾਏ ਵੱਡੇ ਜ਼ਮੀਨ ਮਾਲਕਾਂ ਦੀ ਗੱਲ ‘ਤੇ ਗੌਰ ਕਰਦੇ ਹੋਏ ਮੇਰੇ ‘ਤੇ ਪਰਚਾ ਦਰਜ ਕਰਵਾ ਦਿੱਤਾ। ਜਦਕਿ ਮੇਰੇ ਕੋਲ ਸਿਰਫ 3 ਤੋਂ 4 ਏਕੜ ਜ਼ਮੀਨ ਆਉਂਦੀ ਹੈ। ਅੱਜ ਅੱਕ ਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹਾਂ।

-PTC News