ਹੋਰ ਖਬਰਾਂ

ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਬਣਾਇਆ ਬੰਧਕ, ਕਰਵਾਇਆ ਇਹ ਘਿਨੌਣਾ ਕੰਮ, ਜਾਣੋ ਮਾਮਲਾ

By Jashan A -- April 17, 2019 3:04 pm -- Updated:Feb 15, 2021

ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਬਣਾਇਆ ਬੰਧਕ, ਕਰਵਾਇਆ ਇਹ ਘਿਨੌਣਾ ਕੰਮ, ਜਾਣੋ ਮਾਮਲਾ,ਬਠਿੰਡਾ: ਬਠਿੰਡਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਇੱਕ 19 ਸਾਲ ਦੀ ਕੁੜੀ ਨੂੰ ਉਸ ਦੇ ਸਹੇਲੀ ਨੇ ਕਾਲ ਸੈਂਟਰ 'ਚ ਨੌਕਰੀ ਦਾ ਝਾਂਸਾ ਦੇ ਕੇ ਦੇਹ ਵਪਾਰ ਦੇ ਧੰਦੇ 'ਚ ਧੱਕ ਦਿੱਤਾ।

bti ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਬਣਾਇਆ ਬੰਧਕ, ਕਰਵਾਇਆ ਇਹ ਘਿਨੌਣਾ ਕੰਮ, ਜਾਣੋ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਲੜਕੀ ਕਿਸੇ ਤਰ੍ਹਾਂ ਬੱਚ ਕੇ ਆਪਣੇ ਪਰਿਵਾਰ ਕੋਲ ਪੁੱਜੀ ਤਾਂ ਉਹਨਾਂ ਮਾਮਲਾ ਪੁਲਿਸ ਨੂੰ ਦੱਸਿਆ। ਪੁਲਿਸ ਨੇ ਦੋ ਔਰਤਾਂ ਸਮੇਤ 10 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ।

ਹੋਰ ਪੜ੍ਹੋ:ਅੰਮ੍ਰਿਤਸਰ ਅਦਾਲਤ ਨੇ ISI ਜਾਸੂਸ ਨੂੰ 19 ਮਾਰਚ ਤੱਕ ਭੇਜਿਆ ਪੁਲਿਸ ਰਿਮਾਂਡ ‘ਤੇ

bti ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਬਣਾਇਆ ਬੰਧਕ, ਕਰਵਾਇਆ ਇਹ ਘਿਨੌਣਾ ਕੰਮ, ਜਾਣੋ ਮਾਮਲਾ

ਪੀੜਤਾ ਅਨੁਸਾਰ 19 ਜਨਵਰੀ ਦੁਪਹਿਰ 12.30 ਵਜੇ ਦੇ ਕਰੀਬ ਉਸ ਦੀ ਸਹੇਲੀ ਉਨ੍ਹਾਂ ਦੇ ਘਰ ਆਈ ਤੇ ਉਸ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਈ ਅਤੇ ਉਸ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕ ਦਿੱਤਾ।

bti ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਬਣਾਇਆ ਬੰਧਕ, ਕਰਵਾਇਆ ਇਹ ਘਿਨੌਣਾ ਕੰਮ, ਜਾਣੋ ਮਾਮਲਾ

ਇਹ ਸਿਲਸਿਲਾ ਕਰੀਬ ਦੋ ਮਹੀਨੇ ਤੱਕ ਚਲਦਾ ਰਿਹਾ। ਉਸ ਨੂੰ ਇਕ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ।ਕਿਸੇ ਤਰ੍ਹਾਂ ਉਹ ਉਥੋ ਨਿਕਲ ਕੇ ਆਪਣੇ ਘਰ ਪਹੁੰਚੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਫਿਲਹਾਲ ਪੁਲਿਸ ਮਾਮਲੇ ਦੇ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

  • Share