ਬਠਿੰਡਾ:ਪਸ਼ੂਆਂ ਦੇ ਵਾੜੇ ਦਾ ਡਿੱਗਿਆ ਲੈਂਟਰ,12 ਮੱਝਾਂ ਦੀ ਮੌਤ, ਕਈ ਜ਼ਖਮੀ

bathinda

ਬਠਿੰਡਾ:ਪਸ਼ੂਆਂ ਦੇ ਵਾੜੇ ਦਾ ਡਿੱਗਿਆ ਲੈਂਟਰ,12 ਮੱਝਾਂ ਦੀ ਮੌਤ, ਕਈ ਜ਼ਖਮੀ,ਭਗਤਾ ਭਾਈ ਕਾ: ਬਠਿੰਡਾ ਦੇ ਭਗਤਾ ਭਾਈ ਕਾ ‘ਚ ਪਸ਼ੂਆਂ ਲਈ ਬਣਾਏ ਵਾੜੇ ਦਾ ਲੈਂਟਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 12 ਮੱਝਾਂ ਦੀ ਮੌਤ ਹੋ ਗਈ ਹੈ, ਜਦੋਂਕਿ 10 ਜ਼ਖਮੀ ਦੱਸੀਆਂ ਜਾ ਰਹੀਆਂ ਹਨ।

bathinda ਇਸ ਘਟਨਾ ਤੋਂ ਬਾਅਦ ਪਿੰਡ ‘ਚ ਸਹਿਮ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਮੁਤਾਬਕ ਇਹ ਹਾਦਸਾ ਰਾਤ ਨੂੰ ਕਰੀਬ 10:30 ਵਜੇ ਵਾਪਰਿਆ ਸੀ।

ਹੋਰ ਪੜ੍ਹੋ: ਨਕੋਦਰ: ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਨੇ 3 ਨੂੰ ਦਬੋਚਿਆ

bathindaਉਥੇ ਆਸ-ਪਾਸ ਰਹਿੰਦੇ ਲੋਕਾਂ ਨੂੰ ਇਸ ਘਟਨਾ ਸਬੰਧੀ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਮੱਝਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ।ਕਿਹਾ ਜਾ ਰਿਹਾ ਹੈ ਡਾਕਟਰਾਂ ਦੀ ਟੀਮ ਵੱਲੋਂ ਜ਼ਖਮੀ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

-PTC News