ਗਾਇਬ ਹੋਏ ਨਵਜੋਤ ਸਿੰਘ ਸਿੱਧੂ ! ਬਠਿੰਡਾ ‘ਚ ਗੁੰਮਸ਼ੁਦਗੀ ਦੇ ਲੱਗੇ ਪੋਸਟਰ

ਗਾਇਬ ਹੋਏ ਨਵਜੋਤ ਸਿੰਘ ਸਿੱਧੂ ! ਬਠਿੰਡਾ ‘ਚ ਗੁੰਮਸ਼ੁਦਗੀ ਦੇ ਲੱਗੇ ਪੋਸਟਰ,ਬਠਿੰਡਾ: ਪੰਜਾਬ ਮੰਤਰੀ ਮੰਡਲ ਵਿੱਚੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਗਾਇਬ ਹੋ ਗਏ ਹਨ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਹੋਰ ਗਰਮਾ ਗਈ ਹੈ ਅਤੇ ਵਿਰੋਧੀ ਧਿਰਾਂ ਨੇ ਸਿੱਧੂ ਨੂੰ ਲੰਮੇ ਹੱਥੀ ਲਿਆ ਹੈ। ਸਿੱਧੂ ਦੇ ਗਾਇਬ ਹੋਣ ‘ਤੇ ਬਠਿੰਡਾ ‘ਚ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹਨ।

ਸਿੱਧੂ ਦੇ ਲੱਗੇ ਪੋਸਟਰ ‘ਤੇ ਲਿਖਿਆ ਹੈ, ”ਮੁੱਖ ਮੰਤਰੀ ਨਾ ਬਣਾਉਣ ਕਰਕੇ ਸਿੱਧੂ ਕਿਤੇ ਰੁਸ ਕੇ ਚਲਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਲਿਖਿਆ ਹੈ ਕਿ ਇਹ ਵਾਰ-ਵਾਰ ਠੋਕੋ ਤਾੜੀ-ਠੋਕੋ ਤਾੜੀ ਕਹਿਣ ਦੇ ਆਦੀ ਹੈ।”

ਹੋਰ ਪੜ੍ਹੋ: ਸਿੱਧੂ ਤੇ ਕੈਪਟਨ ਅਮਰਿੰਦਰ ਵਿਚਾਲੇ ‘ਕੌਣ’ ਦੀ ਜੰਗ ਤੇਜ, ਹੁਣ ਕੈਪਟਨ ਨੇ ਪੁੱਛਿਆ-ਕੌਣ ਨੇ ਸਿੱਧੂ?, ਕੀ ਚੀਜ਼ ਨੇ ਸਿੱਧੂ ?

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ 6 ਜੂਨ ਨੂੰ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਸਿੱਧੂ ਨੂੰ ਬਿਜਲੀ ਮੰਤਰੀ ਦਾ ਅਹੁਦਾ ਦਿੱਤਾ ਸੀ। ਇਸ ਤੋਂ ਨਾਰਾਜ਼ ਸਿੱਧੂ ਨੇ ਕਾਰਜ ਭਾਰ ਨਹੀਂ ਸੰਭਾਲਿਆ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਬੀਤੀ 15 ਜੁਲਾਈ ਨੂੰ ਸਿੱਧੂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ‘ਤੇ ਭੇਜਿਆ ਸੀ, ਜੋ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਮਨਜ਼ੂਰ ਕਰ ਲਿਆ ਹੈ।

-PTC News