ਹੋਰ ਖਬਰਾਂ

ਬਠਿੰਡਾ: ਪੰਜਾਬ ਪੁਲਿਸ ਵਲੋਂ ਵੱਡੀ ਨਸ਼ਾ ਤਸਕਰੀ ਦਾ ਪਰਦਾਫਾਸ਼, 1 ਨੂੰ ਕੀਤਾ ਗ੍ਰਿਫਤਾਰ

By Jashan A -- July 16, 2019 1:07 pm -- Updated:Feb 15, 2021

ਬਠਿੰਡਾ: ਪੰਜਾਬ ਪੁਲਿਸ ਵਲੋਂ ਵੱਡੀ ਨਸ਼ਾ ਤਸਕਰੀ ਦਾ ਪਰਦਾਫਾਸ਼, 1 ਨੂੰ ਕੀਤਾ ਗ੍ਰਿਫਤਾਰ,ਬਠਿੰਡਾ: ਪੰਜਾਬ 'ਚ ਵੱਧ ਰਹੀ ਨਸ਼ਾ ਤਸਕਰੀ ਨੂੰ ਦੇਖਦੇ ਹੋਏ ਐੱਸ. ਟੀ. ਐੱਫ. ਅਤੇ ਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਨੇ ਟਰਾਮਾਡੋਲ ਅਤੇ ਹੋਰ ਨਸ਼ੀਲੀਆਂ ਦਵਾਈਆਂ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਐੱਸ. ਟੀ. ਐੱਫ. ਮੁਖੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਪਰਦੀਪ ਗੋਇਲ ਲੁਧਿਆਣਾ 'ਚ ਆਪਣੇ ਮੈਡੀਕਲ ਸਟੋਰ ਤੋਂ ਇਹ ਰੈਕਟ ਚਲਾ ਰਿਹਾ ਸੀ।ਪਰਦੀਪ ਗੋਇਲ ਨੂੰ ਲੋਕਲ ਤਸਕਰ ਦੀ ਗ੍ਰਿਫਤਾਰੀ ਤੋਂ ਬਾਅਦ ਕਾਬੂ ਕੀਤਾ ਗਿਆ ਹੈ।

ਹੋਰ ਪੜ੍ਹੋ:ਪਟਿਆਲਾ :ਪੁਲਿਸ ਵੱਲੋਂ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ : ਏ.ਐੱਸ .ਆਈ. ਨਰਿੰਦਰ ਸਿੰਘ ਮੁਅੱਤਲ

ਉਹਨਾਂ ਕਿਹਾ ਕਿ ਪਰਦੀਪ ਗੋਇਲ ਨੂੰ 7 ਲੱਖ ਨਸ਼ੀਲੀਆ ਗੋਲੀਆਂ ਸਮੇਤ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ 10,67800 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਹੋ ਚੁੱਕੀ ਹੈ।

-PTC News

  • Share