ਬਠਿੰਡਾ: ਅਸਲੀ ਵਰਦੀ 'ਚ ਨਕਲੀ SSP, ਚੜ੍ਹਿਆ ਪੁਲਿਸ ਅੜਿੱਕੇ

By Jashan A - September 03, 2019 9:09 am

ਬਠਿੰਡਾ: ਅਸਲੀ ਵਰਦੀ 'ਚ ਨਕਲੀ SSP, ਚੜ੍ਹਿਆ ਪੁਲਿਸ ਅੜਿੱਕੇ,ਬਠਿੰਡਾ: ਬਠਿੰਡਾ ਪੁਲਿਸ ਨੇ ਇੱਕ ਨਕਲੀ ਆਈ. ਪੀ. ਐਸ. ਅਧਿਕਾਰੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਇਹ ਨਕਲੀ ਐਸ. ਐਸ. ਪੀ. ਆਪਣੇ-ਆਪ ਨੂੰ ਐਸ. ਐਸ. ਪੀ. ਡਾਕਟਰ ਨਾਨਕ ਸਿੰਘ ਦੀ ਬੈਚਮੇਟ ਦੱਸਦਾ ਹੈ।

Bathindaਮਿਲੀ ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਨਾਮ ਗੁਰ ਨਿਸ਼ਾਨ ਸਿੰਘ ਹੈ, ਜੋ ਜ਼ਿਲਾ ਮੁਕਤਸਰ ਦੇ ਪਿੰਡ ਕੋਟ ਭਾਈ ਨਾਲ ਸਬੰਧ ਰੱਖਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੇ ਸਾਲ 2015 ’ਚ ਸਬ-ਇੰਸਪੈਕਟਰ ਦਾ ਟੈਸਟ ਦਿੱਤਾ ਸੀ ਪਰ ਫੇਲ ਹੋ ਗਿਆ ਪਰ ਥਾਣੇਦਾਰ ਤਾਂ ਨਹੀਂ ਬਣਿਆ ਸਿੱਧਾ ਹੀ ਐਸ. ਐਸ. ਪੀ. ਬਣ ਕੇ ਘੁੰਮਦਾ ਰਿਹਾ।

ਹੋਰ ਪੜ੍ਹੋ:ਐੱਸ. ਟੀ. ਐੱਫ ਦੀ ਟੀਮ ਨੂੰ ਮਿਲੀ ਵੱਡੀ ਸਫਲਤਾ, 10 ਕਰੋੜ ਦੀ "ਆਈਸ" ਜਬਤ

Bathindaਪੁਲਿਸ ਨੇ ਨਕਲੀ ਆਈ. ਪੀ. ਐਸ. ਖਿਲਾਫ ਰਾਮਪੁਰਾ ਫੂਲ ਸਦਰ ਥਾਣੇ ’ਚ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

-PTC News

adv-img
adv-img