ਪੰਜਾਬ ਪੁਲਿਸ ਦੇ ਸਿਰ ਚੜ੍ਹ ਬੋਲ ਰਹੀ ਹੈ ਸਰਕਾਰੀ ਚੌਧਰ, ਕਾਰ ਚਾਲਕ ਦੇ ਜੜਿਆ ਥੱਪੜ, ਦੇਖੋ ਵੀਡੀਓ

ਪੰਜਾਬ ਪੁਲਿਸ ਦੇ ਸਿਰ ਚੜ੍ਹ ਬੋਲ ਰਹੀ ਹੈ ਸਰਕਾਰੀ ਚੌਧਰ, ਕਾਰ ਚਾਲਕ ਦੇ ਜੜਿਆ ਥੱਪੜ, ਦੇਖੋ ਵੀਡੀਓ,ਬਠਿੰਡਾ: ਕਹਿੰਦੇ ਹਨ ਕਿ ਪੁਲਿਸ ਦੇ ਹੁੰਦਿਆਂ ਆਮ ਵਿਅਕਤੀ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਉਕਿ ਪੁਲਿਸ ਸਾਡੀ ਸੁਰੱਖਿਆ ਕਰਦੀ ਹੈ। ਪਰ ਇਥੇ ਤਾਂ ਕੁਝ ਹੋਰ ਹੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਆਮ ਲੋਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਪੁਲਿਸ ਸ਼ਰੇਆਮ ਉਹਨਾਂ ਦਾ ਕੁਟਾਪਾ ਕਰ ਰਹੀ ਹੈ।

ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰਾਂ ਆਮ ਆਦਮੀ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਥੱਪੜ ਮਾਰ ਕੇ ਆਪਣਾ ਰੋਹਬ ਝਾੜ ਰਹੀ ਹੈ, ਜਿਸ ਨੇ ਕਾਰ ਚਾਲਕ ਨੂੰ ਪਹਿਲਾਂ ਥੱਪੜ ਮਾਰਿਆ ਤੇ ਫਿਰ ਉਸ ਦੀ ਕਾਰ ਦੀ ਚਾਬੀ ਕੱਢ ਲਈ।

ਹੋਰ ਪੜ੍ਹੋ:ਇਸ ਬੱਚੇ ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਤਹਿਲਕਾ, ਇੰਝ ਕਮਾ ਰਿਹਾ ਹੈ ਕਰੋੜਾਂ ਰੁਪਏ

ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਬਠਿੰਡਾ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਇੰਸਪੈਕਟਰ ਨਰਿੰਦਰ ਦੀ ਹਰਕਤ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਪੁਲਿਸ ਦੀ ਅਜਿਹੀ ਹਰਕਤ ਸਾਹਮਣੇ ਆਈ ਹੋਵੇ। ਕਾਰਵਾਈ ਕਰਨ ਦਾ ਵੀ ਇਕ ਤਰੀਕਾ ਹੁੰਦਾ ਹੈ, ਜ਼ਰੂਰੀ ਨਹੀਂ ਥੱਪੜ ਮਾਰ ਕੇ ਜਾਂ ਮਾਰਕੁੱਟ ਕਰਕੇ ਮਸਲੇ ਨੂੰ ਸੁਲਝਾਇਆ ਜਾਵੇ।

-PTC News