ਬਠਿੰਡਾ: ਥਰਮਲ ਝੀਲਾਂ ਦੇ ਨਜ਼ਦੀਕ ਵਾਪਰਿਆ ਦਰਦਨਾਕ ਹਾਦਸਾ, 7 ਸਾਲਾ ਬੱਚੀ ਦੀ ਮੌਤ

ਬਠਿੰਡਾ: ਥਰਮਲ ਝੀਲਾਂ ਦੇ ਨਜ਼ਦੀਕ ਵਾਪਰਿਆ ਦਰਦਨਾਕ ਹਾਦਸਾ, 7 ਸਾਲਾ ਬੱਚੀ ਦੀ ਮੌਤ,ਬਠਿੰਡਾ: ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਦੌਰਾਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਬਠਿੰਡਾ ਦੇ ਵਿੱਚ ਥਰਮਲ ਝੀਲਾਂ ਦੇ ਨਜ਼ਦੀਕ ਵਾਪਰਿਆ ਹੈ। ਜਿਥੇ ਬੱਸ ,ਐਕਟਿਵਾ , ਤੇ ਸਕੂਟਰੀ ਅਤੇ ਕਾਰ ਦੀ ਟੱਕਰ ਹੋ ਗਈ।

ਜਿਸ ਕਾਰਨ ਐਕਟਿਵਾ ਸਵਾਰ ਮਾਂ ਦੇ ਨਾਲ ਜਾ ਰਹੀ ਸੱਤ ਸਾਲ ਦੀ ਬੱਚੀ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਐਕਟਿਵਾ ਸਵਾਰ ਔਰਤ ਜ਼ਖਮੀ ਹੋ ਗਈ, ਜਿਸ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਬਰਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।

ਹੋਰ ਪੜ੍ਹੋ:ਲੁਧਿਆਣਾ-ਬਰਨਾਲਾ ਮੁੱਖ ਮਾਰਗ ‘ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਪਤੀ ਦੀ ਮੌਤ, ਪਤਨੀ ਜ਼ਖਮੀ

ਉਥੇ ਬੱਚੀ ਦੀ ਮੌਤ ਤੋਂ ਬਾਅਦ ਗੁੱਸੇ ‘ਚ ਆਏ ਪਰਿਵਾਰ ਵਾਲਿਆਂ ਅਤੇ ਲੋਕਾ ਨੇ ਬਠਿੰਡਾ – ਗੋਨਿਆਣਾ ਰੋਡ ਜਾਮ ਕਰ ਦਿੱਤਾ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News