ਬਠਿੰਡਾ ਚੋਣ ਰੈਲੀ: ਸੁਖਬੀਰ ਬਾਦਲ ਨੇ ਸਿੱਖਾਂ ਲਈ ਕੀਤੇ ਅਹਿਮ ਕੰਮਾਂ ਲਈ PM ਮੋਦੀ ਦਾ ਕੀਤਾ ਧੰਨਵਾਦ

sad
ਬਠਿੰਡਾ ਚੋਣ ਰੈਲੀ: ਸੁਖਬੀਰ ਬਾਦਲ ਨੇ ਸਿੱਖਾਂ ਲਈ ਕੀਤੇ ਅਹਿਮ ਕੰਮਾਂ ਲਈ PM ਮੋਦੀ ਦਾ ਕੀਤਾ ਧੰਨਵਾਦ

ਬਠਿੰਡਾ ਚੋਣ ਰੈਲੀ: ਸੁਖਬੀਰ ਬਾਦਲ ਨੇ ਸਿੱਖਾਂ ਲਈ ਕੀਤੇ ਅਹਿਮ ਕੰਮਾਂ ਲਈ PM ਮੋਦੀ ਦਾ ਕੀਤਾ ਧੰਨਵਾਦ,ਬਠਿੰਡਾ: ਪੰਜਾਬ ‘ਚ ਲੋਕ ਸਭਾ ਚੋਣਾਂ ਨੂੰ ਲੈ ਮਾਹੌਲ ਗਰਮਾਇਆ ਹੋਇਆ ਹੈ, ਜਿਸ ਦੌਰਾਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਠਿੰਡਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ‘ਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।

bti
ਬਠਿੰਡਾ ਚੋਣ ਰੈਲੀ: ਸੁਖਬੀਰ ਬਾਦਲ ਨੇ ਸਿੱਖਾਂ ਲਈ ਕੀਤੇ ਅਹਿਮ ਕੰਮਾਂ ਲਈ PM ਮੋਦੀ ਦਾ ਕੀਤਾ ਧੰਨਵਾਦ

ਹੋਰ ਪੜ੍ਹੋ:ਸੁਖਬੀਰ ਬਾਦਲ ਨੇ ਭੁਪਿੰਦਰ ਸਿੰਘ ਸਾਹੋਕੇ ਨੂੰ ਹਲਕਾ ਨਿਹਾਲ ਸਿੰਘ ਵਾਲਾ ਦਾ ਮੁੱਖ ਸੇਵਾਦਾਰ ਐਲਾਨਿਆ

ਇਸ ਤੋਂ ਪਹਿਲਾਂ ਸਟੇਜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ‘ਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਦੀ ਨੇ ਪੰਜਾਬ ਲਈ ਅਹਿਮ ਕੰਮ ਕੀਤਾ ਹੈ।

ਉਹਨਾਂ ਕਿਹਾ ਕਿ ਮੋਦੀ ਸਰਕਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਬਦੌਲਤ ਅੱਜ ਪ[ਨਜਾਬ ਨੂੰ ਏਮਜ਼ ਅਤੇ ਪੱਕੀਆਂ ਸੜਕਾਂ ਜਿਹੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ।

ਹੋਰ ਪੜ੍ਹੋ:ਯੂਥ ਅਕਾਲੀ ਦਲ ਅੱਜ ਮਾਨਸਾ ਤੇ ਸਰਦੂਲਗੜ੍ਹ ‘ਚ ਕਰੇਗਾ ਰੈਲੀ, ਪ੍ਰਕਾਸ਼ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

ਉਹਨਾਂ ਇਹ ਵੀ ਕਿਹਾ ਕਿ ਸ੍ਰੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਿੱਖਾਂ ਦੀ ਚਿਰਕੋਣੀ ਮੰਗ ਮੋਦੀ ਸਰਕਾਰ ਨੇ ਪੂਰੀ ਕੀਤੀ ਹੈ।

sad
ਬਠਿੰਡਾ ਚੋਣ ਰੈਲੀ: ਸੁਖਬੀਰ ਬਾਦਲ ਨੇ ਸਿੱਖਾਂ ਲਈ ਕੀਤੇ ਅਹਿਮ ਕੰਮਾਂ ਲਈ PM ਮੋਦੀ ਦਾ ਕੀਤਾ ਧੰਨਵਾਦ

ਅੱਗੇ ਉਹਨਾਂ ’84 ਸਿੱਖ ਕਤਲੇਆਮ ਬਾਰੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਬਦੌਲਤ ਹੀ ’84 ਸਿੱਖ ਪੀੜਤਾਂ ਨੂੰ 34 ਸਾਲ ਬਾਅਦ ਇਨਸਾਫ ਮਿਲਿਆ ਹੈ।ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ।

-PTC News