ਮੁੱਖ ਖਬਰਾਂ

ਮੀਂਹ ਨਾਲ ਡੁੱਬਿਆ ਬਠਿੰਡਾ , ਪਾਣੀ 'ਚ ਡੁੱਬੀਆਂ IG ਤੇ SSP ਦੀਆਂ ਕੋਠੀਆਂ , ਤੈਰ ਕੇ ਜਾਂਦੇ ਪੁਲਿਸ ਮੁਲਾਜ਼ਮ

By Shanker Badra -- July 16, 2019 4:07 pm -- Updated:July 16, 2019 5:32 pm

ਮੀਂਹ ਨਾਲ ਡੁੱਬਿਆ ਬਠਿੰਡਾ , ਪਾਣੀ 'ਚ ਡੁੱਬੀਆਂ IG ਤੇ SSP ਦੀਆਂ ਕੋਠੀਆਂ , ਤੈਰ ਕੇ ਜਾਂਦੇ ਪੁਲਿਸ ਮੁਲਾਜ਼ਮ:ਬਠਿੰਡਾ : ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਬਾਰਸ਼ ਹੋ ਰਹੀ ਹੈ। ਇਸ ਭਾਰੀ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ ਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਮੀਂਹ ਦਾ ਪਾਣੀ ਸ਼ਹਿਰਾਂ ਅੰਦਰ ਜਮਾਂ ਹੋ ਰਿਹਾ ਹੈ ਅਤੇ ਮਾਰਕੀਟਾਂ, ਦਫ਼ਤਰ, ਕਾਲੋਨੀਆਂ ਬਰਸਾਤੀ ਪਾਣੀ ਨਾਲ ਜਲ ਥਲ ਹੋ ਗਈਆਂ, ਕਿਉਂਕਿ ਸੀਵਰੇਜ ਲਾਈਨਾਂ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਕੀਤੀ ਗਈ। ਜਿਸ ਕਾਰਨ ਸਭ ਤੋਂ ਵੱਧ ਮੁਸ਼ਕਿਲ ਪੈਦਲ ਚੱਲਣ ਵਾਲੇ ਲੋਕਾਂ ਨੂੰ ਹੋ ਰਹੀ ਹੈ।

Bathinda Rain With water Sinking Flat for IG and SSP ਮੀਂਹ ਨਾਲ ਡੁੱਬਿਆ ਬਠਿੰਡਾ , ਪਾਣੀ 'ਚ ਡੁੱਬੀਆਂ IG ਤੇ SSP ਦੀਆਂ ਕੋਠੀਆਂ , ਤੈਰ ਕੇ ਜਾਂਦੇ ਪੁਲਿਸ ਮੁਲਾਜ਼ਮ

ਬਠਿੰਡਾ ਵਿਚ ਬੀਤੀ ਰਾਤ ਤੋਂ ਲਗਾਤਾਰ ਪੈ ਰਿਹਾ ਹੈ।ਇਸ ਮੀਂਹ ਨਾਲ ਸ਼ਹਿਰ ਜਲਥਲ ਹੋ ਗਿਆ ਹੈ ਅਤੇ ਡੁੱਬਣ ਦੇ ਕਿਨਾਰੇ 'ਤੇ ਹੈ। ਓਥੇ ਸ਼ਹਿਰ ਅੰਦਰ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ 'ਚ ਮੀਂਹ ਦਾ ਪਾਣੀ ਵੜ ਜਾਣ ਕਾਰਨ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ।

Bathinda Rain With water Sinking Flat for IG and SSP ਮੀਂਹ ਨਾਲ ਡੁੱਬਿਆ ਬਠਿੰਡਾ , ਪਾਣੀ 'ਚ ਡੁੱਬੀਆਂ IG ਤੇ SSP ਦੀਆਂ ਕੋਠੀਆਂ , ਤੈਰ ਕੇ ਜਾਂਦੇ ਪੁਲਿਸ ਮੁਲਾਜ਼ਮ

ਇਸ ਦੌਰਾਨ ਆਈਜੀ ਬਠਿੰਡਾ ਰੇਂਜ ਐੱਮਐੱਫ ਫ਼ਾਰੂਕੀ ਤੇ ਐੱਸਐੱਸਪੀ ਡਾ. ਨਾਨਕ ਸਿੰਘ ਦੀਆਂ ਸਰਕਾਰੀ ਕੋਠੀਆਂ ਪਾਣੀ ਨਾਲ ਭਰ ਗਈਆਂ ਹਨ। ਓਥੇ ਆਈਜੀ ਦੀ ਕੋਠੀ ਅੰਦਰ 6-6 ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ ਅਤੇ ਆਈਜੀ ਦੀਆਂ ਗੱਡੀਆਂ ਪਾਣੀ 'ਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪੁਲਿਸ ਮੁਲਾਜ਼ਮ ਤੈਰ ਕੇ ਜਾਂਦੇ ਦਿਖਾਈ ਦੇ ਰਹੇ ਹਨ।

Bathinda Rain With water Sinking Flat for IG and SSP ਮੀਂਹ ਨਾਲ ਡੁੱਬਿਆ ਬਠਿੰਡਾ , ਪਾਣੀ 'ਚ ਡੁੱਬੀਆਂ IG ਤੇ SSP ਦੀਆਂ ਕੋਠੀਆਂ , ਤੈਰ ਕੇ ਜਾਂਦੇ ਪੁਲਿਸ ਮੁਲਾਜ਼ਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਨਸਾਨੀਅਤ ਸ਼ਰਮਸਾਰ , ਦੋਸਤਾਂ ਨੇ ਮਿਲ ਕੇ ਚੱਲਦੀ ਕਾਰ ‘ਚ ਚਾਚੇ ਸਾਹਮਣੇ ਭਤੀਜੀ ਨਾਲ ਕੀਤਾ ਜ਼ਬਰ-ਜਨਾਹ

ਇਸ ਦੇ ਇਲਾਵਾ ਸ਼ਹਿਰ ਦੀਆਂ ਹੋਰ ਥਾਵਾਂ 'ਤੇ ਵੀ ਪਾਣੀ ਨੇ ਬੰਬ ਬੁਲਾ ਦਿੱਤੇ ਹਨ। ਜਿਸ ਕਾਰਨ ਸੜਕਾਂ ਉਤੇ ਪੈਦਲ ਨਿਕਲਣਾਂ ਤਾਂ ਕੀ ਵਹੀਕਲ ਲੈ ਕੇ ਵੀ ਲੰਘਣਾ ਮੁਸ਼ਕਲ ਹੋ ਗਿਆ ਹੈ। ਓਥੇ ਸੜਕਾਂ ਉਤੇ ਕਈ ਕਈ ਫੁੱਟ ਪਾਣੀ ਖੜ੍ਹ ਗਿਆ ,ਜਿਸ ਨਾਲ ਲੋਕਾਂ ਨੂੰ ਆਵਾਜਾਈ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਦੀਆਂ ਸੜਕਾਂ ਉਤੇ ਐਨਾਂ ਪਾਣੀ ਸੀ ਕਿ ਲੋਕ ਪਾਣੀ ਵਿਚ ਤੈਰ ਰਹੇ ਸਨ ਅਤੇ ਸੜਕਾਂ ਉਤੇ ਇਕੱਠੇ ਹੋਏ ਪਾਣੀ ਵਿਚ ਲੋਕ ਟਿਊਬਾਂ ਉਤੇ ਬੈਠਕੇ ਇੱਧਰ ਉਧਰ ਜਾਂਦੇ ਵਿਖਾਈ ਦਿੱਤੇ।
-PTCNews

  • Share