
ਇੱਕ ਘਰ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , ਅੱਡੇ ਦੀ ਸੰਚਾਲਕਾ ਸਮੇਤ ਚਾਰ ਗ੍ਰਿਫ਼ਤਾਰ:ਬਠਿੰਡਾ : ਬਠਿੰਡਾ ਦੇ ਸੁਰਖਪੀਰ ਰੋਡ ‘ਤੇ ਇੱਕ ਘਰ ‘ਚ 7 ਮਹੀਨਿਆਂ ਤੋਂਦੇਹ ਵਪਾਰ ਦਾ ਧੰਦਾ ਚੱਲਦਾ ਆ ਰਿਹਾ ਸੀ ,ਜਿਸ ਦਾ ਅੱਜ ਸਥਾਨਕ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।

ਇਸ ਸਬੰਧੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਇਕ ਘਰ ਵਿਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ ਘਰ ਤੋਂ ਅੱਡੇ ਦੀ ਸੰਚਾਲਕਾ ਸਮੇਤ ਇੱਕ ਔਰਤ ਤੇ ਦੋ ਗਾਹਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਥਾਣਾ ਕੈਨਾਲ ਕਾਲੋਨੀ ‘ਚਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਪਿਛਲੇ 7 ਮਹੀਨਿਆਂ ਤੋਂ ਇਲਾਕੇ ਵਿਚ ਇਹ ਗੰਦਾ ਧੰਦਾ ਚਲ ਰਿਹਾ ਸੀ।
-PTCNews