ਬਠਿੰਡਾ : ਇੱਕ ਨੌਜਵਾਨ ਨੇ ਨੌਕਰੀ ਨਾ ਮਿਲਣ ਕਰਕੇ ਲਿਆ ਫਾਹਾ

Bathinda: The youth was Suicide for non-employment
ਬਠਿੰਡਾ : ਇੱਕ ਨੌਜਵਾਨ ਨੇ ਨੌਕਰੀ ਨਾ ਮਿਲਣ ਕਰਕੇ ਲਿਆ ਫਾਹਾ

ਬਠਿੰਡਾ : ਇੱਕ ਨੌਜਵਾਨ ਨੇ ਨੌਕਰੀ ਨਾ ਮਿਲਣ ਕਰਕੇ ਲਿਆ ਫਾਹਾ:ਬਠਿੰਡਾ : ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਨੇ ਪੰਜਾਬ ‘ਚ ਨੌਜਵਾਨਾਂ , ਕਿਸਾਨਾਂ ਤੇ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਜਿਥੇ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ , ਓਥੇ ਨੌਜਵਾਨ ਵੀ ਹੁਣ ਖੁਦਕੁਸ਼ੀਆਂ ਦੇ ਰਾਹ ‘ਤੇ ਚੱਲ ਪਏ ਹਨ ,ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।

Bathinda: The youth was Suicide for non-employment

ਬਠਿੰਡਾ : ਇੱਕ ਨੌਜਵਾਨ ਨੇ ਨੌਕਰੀ ਨਾ ਮਿਲਣ ਕਰਕੇ ਲਿਆ ਫਾਹਾ

ਕੈਪਟਨ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਰ-ਘਰ ਨੌਕਰੀ ਦੇ ਵੱਡੇ -ਵੱਡੇ ਵਾਅਦੇ ਕੀਤੇ ਗਏ ਸਨ ਪਰ ਉਨ੍ਹਾਂ ਵੱਲੋਂ ਕੀਤੇ ਵਾਅਦੇ ਝੂਠੇ ਸਾਬਿਤ ਹੋ ਰਹੇ ਹਨ। ਕਿਉਂਕਿ ਪੜ੍ਹੇ-ਲਿਖੇ ਨੌਜਵਾਨ ਅਜੇ ਤੱਕ ਨੌਕਰੀ ਲਈ ਦਰ-ਦਰ ਠੋਕਰਾ ਖਾ ਰਹੇ ਹਨ ਅਤੇ ਨੌਕਰੀ ਨਾ ਮਿਲਣ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ।

Bathinda: The youth was Suicide for non-employment

ਬਠਿੰਡਾ : ਇੱਕ ਨੌਜਵਾਨ ਨੇ ਨੌਕਰੀ ਨਾ ਮਿਲਣ ਕਰਕੇ ਲਿਆ ਫਾਹਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਤੂਫਾਨ ਤੇ ਅਸਮਾਨੀ ਬਿਜਲੀ ਨੇ ਕਹਿਰ ਮਚਾਇਆ , 20 ਲੋਕਾਂ ਦੀ ਮੌਤ , ਕਈ ਜ਼ਖ਼ਮੀ

ਬਠਿੰਡਾ ਵਿਖੇ ਇੱਕ ਬੇਰੋਜ਼ਗਾਰ ਨੌਜਵਾਨ ਨੇ ਨੌਕਰੀ ਨਾ ਮਿਲਣ ਕਰਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ (30) ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਜਗਸੀਰ ਸਿੰਘ ਕਈ ਦਿਨਾਂ ਤੋਂ ਨੌਕਰੀ ਦੀ ਭਾਲ ਕਰ ਰਿਹਾ ਸੀ ਪਰ ਕਿਤੇ ਵੀ ਨੌਕਰੀ ਨਾ ਮਿਲਣ ਕਾਰਨ ਉਸ ਨੇ ਬੀਤੇ ਦਿਨ ਭਾਵ ਐਤਵਾਰ ਨੂੰ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ।
-PTCNews